DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਅੱਜ ਤੋਂ

ਜ਼ਿਲ੍ਹਾ ਪਧਰੀ ਪ੍ਰਾਇਮਰੀ ਸਕੂਲ ਖੇਡਾਂ 27 ਅਤੇ 28 ਨਵੰਬਰ ਨੂੰ ਜਰਖੜ ਖੇਡ ਸਟੇਡੀਅਮ ’ਚ ਹੋਣਗੀਆਂ। ਇਨ੍ਹਾਂ ਖੇਡਾਂ ਵਿੱਚ ਜ਼ਿਲ੍ਹੇ ਦੇ 19 ਬਲਾਕਾਂ ਦੇ 500 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ। ਖੇਡਾਂ ਦੀਆਂ ਤਿਆਰੀਆਂ ਸਬੰਧੀ ਹੋਈ ਮੀਟਿੰਗ ਬਾਰੇ ਬੀ ਪੀ ਈ ਓ...

  • fb
  • twitter
  • whatsapp
  • whatsapp
Advertisement
ਜ਼ਿਲ੍ਹਾ ਪਧਰੀ ਪ੍ਰਾਇਮਰੀ ਸਕੂਲ ਖੇਡਾਂ 27 ਅਤੇ 28 ਨਵੰਬਰ ਨੂੰ ਜਰਖੜ ਖੇਡ ਸਟੇਡੀਅਮ ’ਚ ਹੋਣਗੀਆਂ। ਇਨ੍ਹਾਂ ਖੇਡਾਂ ਵਿੱਚ ਜ਼ਿਲ੍ਹੇ ਦੇ 19 ਬਲਾਕਾਂ ਦੇ 500 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ। ਖੇਡਾਂ ਦੀਆਂ ਤਿਆਰੀਆਂ ਸਬੰਧੀ ਹੋਈ ਮੀਟਿੰਗ ਬਾਰੇ ਬੀ ਪੀ ਈ ਓ ਡੇਹਲੋਂ-1 ਮਨਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ 27 ਅਤੇ 28 ਨੰਵਬਰ 2025 ਨੂੰ ਡੀ ਈ ਓ (ਐਲੀਮੈਂਟਰੀ ਸਿੱਖਿਆ) ਡਿੰਪਲ ਮਦਾਨ ਅਤੇ ਡਿਪਟੀ ਡੀ ਈ ਓ ਮਨੋਜ ਕੁਮਾਰ ਦੀ ਅਗਵਾਈ ਵਿੱਚ ਹੋਣ ਜਾ ਰਹੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਅੰਡਰ-11 ਮਿਨੀ ਹੈਂਡਵਾਲ ਅਤੇ ਸਿਕਸ ਏ ਸਾਈਡ ਹਾਕੀ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਦਾ ਉਦਘਾਟਨ ਕੋਆਰਡੀਨੇਟਰ ਸਿੱਖਿਆ ਕ੍ਰਾਂਤੀ ਗਿਆਨ ਸਿੰਘ ਕਾਲੜਾ ਅਤੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਕਰਨਗੇ ਜਦਕਿ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਕਰਨਗੇ। ਮੀਟਿੰਗ ’ਚ ਸਮਾਜ ਸੇਵੀ ਅਤੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ, ਮਨਿੰਦਰਪਾਲ ਸਿੰਘ, ਮਨਿੰਦਰਪਾਲ ਕੌਰ, ਸਰਪੰਚ ਸੰਦੀਪ ਸਿੰਘ ਜਰਖੜ, ਕੰਵਲਜੀਤ ਕੌਰ, ਮਨਜੀਤ ਕੌਰ, ਇੰਦਰਜੀਤ ਕੌਰ, ਜਸਵਿੰਦਰ ਸਿੰਘ ਬੁਟਾਹਰੀ, ਦਵਿੰਦਰ ਸਿੰਘ ਖਾਨਪੁਰ, ਸਤਵੰਤ ਸਿੰਘ ਪੱਦੀ, ਸੁਖਦੀਪ ਕੌਰ ਜਰਖੜ, ਹਰਕੋਮਲ ਸਿੰਘ ਭੁੱਟਾ, ਜਸਵਿੰਦਰ ਸਿੰਘ ਮੁਕੰਦਪੁਰ, ਸਤਬੀਰ ਕੌਰ ਪੋਹੀੜ, ਪ੍ਰਗਟ ਸਿੰਘ ਪੱਦੀ, ਜਸਵਿੰਦਰ ਸਿੰਘ ਜੱਸੋਵਾਲ, ਰਾਜੇਸ਼ ਕੁਮਾਰ ਹਰਨਾਮਪੁਰਾ ਤੇ ਸੁਖਦੀਪ ਕੌਰ ਆਦਿ ਹਾਜ਼ਰ ਸਨ।

Advertisement

Advertisement
Advertisement
×