ਜ਼ਿਲ੍ਹਾ ਇੰਚਾਰਜ ਤੇ ਵਿਧਾਨ ਸਭਾ ਕੋਆਰਡੀਨੇਟਰ ਦਾ ਸਨਮਾਨ
‘ਆਪ’ ਮਹਿਲਾ ਵਿੰਗ ਮਾਲਵਾ ਸੈਂਟਰਲ ਜ਼ੋਨ ਇੰਚਾਰਜ ਅਜਿੰਦਰ ਕੌਰ ਨੇ ਇਥੇ ਸਿਵਲ ਲਾਈਨਜ਼ ਵਿੱਚ ਨਵ-ਨਿਯੁਕਤ ਕੋਆਰਡੀਨੇਟਰ ਅਤੇ ਜ਼ਿਲ੍ਹਾ ਇੰਚਾਰਜ ਮਨੀਸ਼ਾ ਕਪੂਰ ਨੂੰ ਉਨ੍ਹਾਂ ਦੀ ਨਿਯੁਕਤੀ ’ਤੇ ਵਧਾਈ ਦਿੱਤੀ। ਅਜਿੰਦਰ ਕੌਰ ਨੇ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ 6 ਵਿਧਾਨ ਸਭਾ ਕੋਆਰਡੀਨੇਟਰ...
Advertisement
‘ਆਪ’ ਮਹਿਲਾ ਵਿੰਗ ਮਾਲਵਾ ਸੈਂਟਰਲ ਜ਼ੋਨ ਇੰਚਾਰਜ ਅਜਿੰਦਰ ਕੌਰ ਨੇ ਇਥੇ ਸਿਵਲ ਲਾਈਨਜ਼ ਵਿੱਚ ਨਵ-ਨਿਯੁਕਤ ਕੋਆਰਡੀਨੇਟਰ ਅਤੇ ਜ਼ਿਲ੍ਹਾ ਇੰਚਾਰਜ ਮਨੀਸ਼ਾ ਕਪੂਰ ਨੂੰ ਉਨ੍ਹਾਂ ਦੀ ਨਿਯੁਕਤੀ ’ਤੇ ਵਧਾਈ ਦਿੱਤੀ। ਅਜਿੰਦਰ ਕੌਰ ਨੇ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ 6 ਵਿਧਾਨ ਸਭਾ ਕੋਆਰਡੀਨੇਟਰ ਅਤੇ ਜ਼ਿਲ੍ਹਾ ਇੰਚਾਰਜ ਜਲਦੀ ਹੀ ਸ਼ਹਿਰ ਵਿੱਚ 95 ਵਾਰਡ ਪ੍ਰਧਾਨਾਂ ਅਤੇ ਵਾਰਡ ਇੰਚਾਰਜਾਂ ਦੀ ਨਿਯੁਕਤੀ ਕਰਨਗੇ ਤਾਂ ਜੋ ਉਨ੍ਹਾਂ ਦੀ ਕਾਰਜਸ਼ੈਲੀ ਵਿੱਚ ਸੁਧਾਰ ਕੀਤਾ ਜਾ ਸਕੇ ਅਤੇ ਪਾਰਟੀ ਲਈ ਨਿਰਸਵਾਰਥ ਕੰਮ ਕਰਨ ਵਾਲੀਆਂ ਔਰਤਾਂ ਨੂੰ ਅੱਗੇ ਆਉਣ ਦਾ ਮੌਕਾ ਮਿਲੇਗਾ। ਜ਼ਿਲ੍ਹਾ ਇੰਚਾਰਜ ਮਨੀਸ਼ਾ ਕਪੂਰ ਨੇ ਅਜਿੰਦਰ ਕੌਰ ਦਾ ਸਵਾਗਤ ਕੀਤਾ ਅਤੇ ਸਾਰੇ ਹਲਕਿਆਂ ਵਿੱਚ ਇੱਕ ਬਿਹਤਰ ਟੀਮ ਚੁਣਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
Advertisement
Advertisement
×