ਐਡਵਾਂਸਡ ਮੈਟੀਰੀਅਲ ਵਿੱਚ ਨਵੀਆਂ ਕਾਢਾਂ ’ਤੇ ਚਰਚਾ
ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ, ਲੁਧਿਆਣਾ ਦੇ ਅਪਲਾਈਡ ਸਾਇੰਸ ਅਤੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਸਾਂਝੇ ਉਪਰਾਲੇ ਸਦਕਾ ‘ਐਡਵਾਂਸਡ ਮੈਟੀਰੀਅਲ ਵਿੱਚ ਨਵੀਆਂ ਕਾਢਾਂ’ ਵਿਸ਼ੇ ਉੱਤੇ ਏ ਆਈ ਸੀ ਟੀ ਈ-ਵਾਨੀ ਸਪਾਂਸਰਡ ਤਿੰਨ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਨੇ ਸਿੱਖਿਆ ਦੇ...
ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ, ਲੁਧਿਆਣਾ ਦੇ ਅਪਲਾਈਡ ਸਾਇੰਸ ਅਤੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਸਾਂਝੇ ਉਪਰਾਲੇ ਸਦਕਾ ‘ਐਡਵਾਂਸਡ ਮੈਟੀਰੀਅਲ ਵਿੱਚ ਨਵੀਆਂ ਕਾਢਾਂ’ ਵਿਸ਼ੇ ਉੱਤੇ ਏ ਆਈ ਸੀ ਟੀ ਈ-ਵਾਨੀ ਸਪਾਂਸਰਡ ਤਿੰਨ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਨੇ ਸਿੱਖਿਆ ਦੇ ਖੇਤਰ ਨੂੰ ਪੰਜਾਬੀ ਭਾਸ਼ਾ ਦੇ ਜ਼ਰੀਏ ਉਤਸ਼ਾਹਿਤ ਕੀਤਾ ਅਤੇ ਇਸ ਦੇ ਨਾਲ-2 ਅਕਾਦਮਿਕ, ਉਦਯੋਗ ਅਤੇ ਰਿਸਰਚ ਦੇ ਇੱਕ ਅਨੋਖੇ ਮੇਲ ਨੂੰ ਪ੍ਰਦਰਸ਼ਿਤ ਵੀ ਕੀਤਾ। ਫੈਕਲਟੀ, ਅਧਿਆਪਕਾਂ ਅਤੇ ਖੋਜਕਰਤਾਵਾਂ ਸਣੇ ਲਗਪਗ 60 ਡੈਲੀਗੇਟਾਂ ਨੇ ਵਰਕਸ਼ਾਪ ਵਿੱਚ ਹਿੱਸਾ ਲਿਆ।
ਵਰਕਸ਼ਾਪ ਕੋਆਰਡੀਨੇਟਰ ਡਾ. ਰਾਜਵੀਰ ਕੌਰ ਅਤੇ ਕੋ-ਕੋਆਰਡੀਨੇਟਰ ਡਾ. ਲਖਵੀਰ ਸਿੰਘ ਦੇ ਯਤਨਾਂ ਸਦਕਾ ਕਰਵਾਏ ਪ੍ਰੋਗਰਾਮ ਵਿੱਚ ਅਕਾਦਮਿਕ ਅਤੇ ਉਦਯੋਗ ਦੇ ਮਾਹਿਰਾਂ ਨੇ ਦਰਸ਼ਕਾਂ ਨੂੰ ਵਿਸ਼ੇ ਨਾਲ ਜੁੜੇ ਅਹਿਮ ਗੁਰ ਦੱਸੇ। ਇਸ ਦੌਰਾਨ ਡਾ. ਅਮਰਜੀਤ ਸਿੰਘ ਗਰੇਵਾਲ ਨੇ ਬਤੌਰ ਮਾਹਿਰ ਜਾਣਕਾਰੀ ਸਾਂਝੀ ਕੀਤੀ। ਪ੍ਰੋਗਰਾਮ ਵਿੱਚ ਬਤੌਰ ਅਕਾਦਮਿਕ ਮਾਹਿਰ ਆਈ ਆਈ ਟੀ ਰੁੜਕੀ, ਆਈ ਆਈ ਟੀ ਰੋਪੜ, ਪੈੱਕ, ਪੰਜਾਬੀ ਯੂਨੀਵਰਸਿਟੀ, ਐੱਲ ਪੀ ਯੂ, ਗੁਰੂ ਕਾਸ਼ੀ ਕੈਂਪਸ ਅਤੇ ਜੀ ਐੱਨ ਡੀ ਈ ਸੀ ਜਦੋਂਕਿ ਉਦਯੋਗ ਮਾਹਿਰ ਕਵਲਜੀਤ ਸਿੰਘ (ਟੈਕਸਲਾ ਪਲਾਸਟਿਕ) ਅਤੇ ਰਣਜੋਧ ਸਿੰਘ (ਜੀ ਐੱਸ ਆਟੋਜ਼) ਨੇ ਸ਼ਮੂਲੀਅਤ ਕੀਤੀ।
ਪ੍ਰੋਗਰਾਮ ਦੌਰਾਨ ਟੈਕਸਲਾ ਪਲਾਸਟਿਕ ਐਂਡ ਮੈਟਲਜ਼ ਪ੍ਰਾਈਵੇਟ ਲਿਮਟਿਡ ਦਾ ਉਦਯੋਗਿਕ ਦੌਰਾ ਕੀਤਾ ਗਿਆ। ਇਸ ਵਿੱਚ ਐਡਵਾਂਸਡ ਪੋਲੀਮਰ ਦਾ ਨਿਰਮਾਣ ਦੇਖਿਆ ਗਿਆ। ਇਸ ਮੌਕੇ ਡਾ. ਹਰਪ੍ਰੀਤ ਕੌਰ ਗਰੇਵਾਲ ਅਤੇ ਡਾ. ਹਰਮੀਤ ਸਿੰਘ ਨੇ ਭਾਗੀਦਾਰਾਂ ਦਾ ਧੰਨਵਾਦ ਕੀਤਾ ਅਤੇ ਐਡਵਾਂਸਡ ਮਟੀਰੀਅਲ ਵਿਗਿਆਨ ਨੂੰ ਅੱਗੇ ਵਧਾਉਣ ਵਿੱਚ ਅਜਿਹੇ ਪ੍ਰੋਗਰਾਮਾਂ ਨੂੰ ਭਵਿੱਖ ਵਿੱਚ ਵੀ ਕਰਵਾਉਂਦੇ ਰਹਿਣ ਉੱਤੇ ਜ਼ੋਰ ਦਿੱਤਾ। ਸਮਾਪਤੀ ਸੈਸ਼ਨ ਦੌਰਾਨ ਜੀ ਐੱਨ ਡੀ ਈ ਸੀ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਏ ਆਈ ਸੀ ਟੀ ਈ ਸਾਰੇ ਬੁਲਾਰਿਆਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ।