ਸਰਕਾਰੀ ਸਾਇੰਸ ਕਾਲਜ ਦੀ ਡਾਇਰੈਕਟਰ ਨੇ ਅਹੁਦਾ ਸੰਭਾਲਿਆ
ਸਥਾਨਕ ਸਰਕਾਰੀ ਸਨਮਤੀ ਸਾਇੰਸ ਤੇ ਖੋਜ ਕਾਲਜ ਵਿਖੇ ਗੁਰਜਿੰਦਰ ਕੌਰ ਨੇ ਡਾਇਰੈਕਟਰ ਦਾ ਅਹੁਦਾ ਸੰਭਾਲ ਲਿਆ ਹੈ। ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵਲੋਂ ਐਸੋਸੀਏਟ ਪ੍ਰੋਫੈਸਰ ਦੀਆਂ ਹੋਈਆਂ ਤਰੱਕੀਆਂ ਉਪਰੰਤ ਉਨ੍ਹਾਂ ਦੀ ਇਥੇ ਨਿਯੁਕਤੀ ਹੋਈ ਹੈ। ਇਸ ਮੌਕੇ ਸ਼ੁਭਕਾਮਨਾਂਵਾ ਦੇਣ...
Advertisement
ਸਥਾਨਕ ਸਰਕਾਰੀ ਸਨਮਤੀ ਸਾਇੰਸ ਤੇ ਖੋਜ ਕਾਲਜ ਵਿਖੇ ਗੁਰਜਿੰਦਰ ਕੌਰ ਨੇ ਡਾਇਰੈਕਟਰ ਦਾ ਅਹੁਦਾ ਸੰਭਾਲ ਲਿਆ ਹੈ। ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵਲੋਂ ਐਸੋਸੀਏਟ ਪ੍ਰੋਫੈਸਰ ਦੀਆਂ ਹੋਈਆਂ ਤਰੱਕੀਆਂ ਉਪਰੰਤ ਉਨ੍ਹਾਂ ਦੀ ਇਥੇ ਨਿਯੁਕਤੀ ਹੋਈ ਹੈ। ਇਸ ਮੌਕੇ ਸ਼ੁਭਕਾਮਨਾਂਵਾ ਦੇਣ ਲਈ ਲੁਧਿਆਣਾ ਤੋਂ ਵਿਸ਼ੇਸ਼ ਤੌਰ ’ਤੇ ਸਰਕਾਰੀ ਕਾਲਜ (ਲੜਕੀਆਂ) ਦੇ ਪ੍ਰਿੰਸੀਪਲ ਸੁਮਨ ਲਤਾ ਸਹਿਯੋਗੀ ਅਧਿਆਪਕਾਂ ਨਾਲ ਪਹੁੰਚੇ ਹੋਏ ਸਨ। ਵਾਈਸ ਡਇਰੈਕਟਰ ਪ੍ਰੋ. ਨਿਧੀ ਮਹਾਜਨ, ਪ੍ਰੋ. ਸਰਬਦੀਪ ਕੌਰ ਸਿੱਧੂ, ਪ੍ਰੋ. ਸੁਮੀਤ ਸੋਨੀ ਤੇ ਸਮੂਹ ਅਧਿਆਪਕਾਂ ਨੇ ਨਵੇਂ ਡਇਰੈਕਟਰ ਦਾ ਸਵਾਗਤ ਕੀਤਾ। ਡਇਰੈਕਟਰ ਗੁਰਜਿੰਦਰ ਕੌਰ ਨੇ ਅਹੁਦਾ ਸੰਭਾਲਣਸਾਰ ਕਾਲਜ ਦੀ ਬਿਹਤਰੀ ਲਈ ਸਟਾਫ਼ ਤੋਂ ਸਹਿਯੋਗ ਤੇ ਸੁਝਾਅ ਵੀ ਮੰਗੇ। ਇਸ ਮੌਕੇ ਪ੍ਰਿੰਸੀਪਲ ਸੁਮਨ ਲਤਾ, ਪ੍ਰੋ. ਪਰਮਿੰਦਰ ਕੌਰ, ਪ੍ਰੋ.ਮਮਤਾ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਸੁਮੀਤ ਬਰਾੜ, ਪ੍ਰੋ. ਸਰਿਤਾ, ਪ੍ਰੋ. ਮਨਦੀਪ ਕੌਰ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement
×