ਐਕਯੂਪੰਕਚਰ ਹਸਪਤਾਲ ਦੇ ਡਾਇਰੈਕਟਰ ਦਾ ਸਨਮਾਨ
ਜਾਗ੍ਰਿਤੀ ਸੇਵਾ ਸੰਸਥਾ ਵੱਲੋਂ ਡਾ. ਡੀਐਨ ਕੋਟਨਿਸ ਐਕਯੂਪੰਕਚਰ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਡਾਇਰੈਕਟਰ ਡਾ: ਇੰਦਰਜੀਤ ਸਿੰਘ ਨੂੰ ਸਮਾਜ ਪ੍ਰਤੀ ਸੇਵਾ ਅਤੇ ਪਿਛਲੇ 50 ਸਾਲਾਂ ਵਿੱਚ ਐਕਿਊਪੰਕਚਰ ਦੇ ਵਿਕਾਸ ਲਈ ਕੀਤੇ ਕਾਰਜਾਂ ਲਈ ਨੇਤਾ ਜੀ ਸੁਭਾਸ਼ ਚੰਦਰ ਬੋਸ ਐਵਾਰਡ ਆਈਕਨ...
Advertisement
ਜਾਗ੍ਰਿਤੀ ਸੇਵਾ ਸੰਸਥਾ ਵੱਲੋਂ ਡਾ. ਡੀਐਨ ਕੋਟਨਿਸ ਐਕਯੂਪੰਕਚਰ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਡਾਇਰੈਕਟਰ ਡਾ: ਇੰਦਰਜੀਤ ਸਿੰਘ ਨੂੰ ਸਮਾਜ ਪ੍ਰਤੀ ਸੇਵਾ ਅਤੇ ਪਿਛਲੇ 50 ਸਾਲਾਂ ਵਿੱਚ ਐਕਿਊਪੰਕਚਰ ਦੇ ਵਿਕਾਸ ਲਈ ਕੀਤੇ ਕਾਰਜਾਂ ਲਈ ਨੇਤਾ ਜੀ ਸੁਭਾਸ਼ ਚੰਦਰ ਬੋਸ ਐਵਾਰਡ ਆਈਕਨ ਨਾਲ ਸਨਮਾਨਿਤ ਕੀਤਾ ਗਿਆ ਹੈ।
ਡਾ. ਇੰਦਰਜੀਤ ਨੇ 1975 ਵਿੱਚ ਇੱਥੇ ਐਕਿਊਪੰਕਚਰ ਇਲਾਜ਼ ਪ੍ਰਣਾਲੀ ਦੀ ਸ਼ੁਰੂਆਤ ਕਰਕੇ ਹਜ਼ਾਰਾਂ ਲੋਕਾਂ ਦਾ ਇਲਾਜ਼ ਕੀਤਾ ਅਤੇ ਉਨ੍ਹਾਂ ਨੂੰ ਇੱਕ ਨਵਾਂ ਜੀਵਨ ਦਿੱਤਾ। ਉਨ੍ਹਾਂ ਤੋਂ ਠੀਕ ਹੋਏ ਲੋਕਾਂ ਨੇ ਨਾ ਸਿਰਫ਼ ਹਸਪਤਾਲ ਲਈ 2000 ਏਕੜ ਜ਼ਮੀਨ ਦਾਨ ਕੀਤੀ ਬਲਕਿ ਭਾਰਤ ਵਿੱਚ ਪਹਿਲਾ ਇਨਡੋਰ ਐਕਿਊਪੰਕਚਰ ਹਸਪਤਾਲ ਵੀ ਸਥਾਪਿਤ ਕੀਤਾ ਹੈ। ਇਹ ਹਸਪਤਾਲ ਮਹਾਨ ਭਾਰਤੀ ਡਾਕਟਰ ਦਵਾਰਕਾ ਨਾਥ ਕੋਟਨਿਸ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ ਸੀ।
Advertisement
Advertisement
×