ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦਿੜਬਾ ਗਹੀਰ ਰੋਹਣੋ ਕਲ੍ਹਾਂ ਕਮੇਟੀ ਦੇ ਪ੍ਰਧਾਨ ਬਣੇ

ਬਾਬਾ ਚੂਹੜ ਸਿੰਘ ਗਹੀਰ ਦੇ ਅਸਥਾਨ ’ਤੇ ਸਮਗਾਮ
Advertisement

ਪੱਤਰ ਪ੍ਰੇਰਕ

ਪਾਇਲ, 6 ਜੁਲਾਈ

Advertisement

ਨੇੜਲੇ ਪਿੰਡ ਰੋਹਣੋ ਕਲ੍ਹਾਂ ਵਿੱਚ ਬਾਬਾ ਚੂਹੜ ਸਿੰਘ ਗਹੀਰ ਦੇ ਅਸਥਾਨ ’ਤੇ ਮਹੀਨਾਵਾਰ ਸਮਾਗਮ ਬੜੀ ਸ਼ਰਧਾ ਅਤੇ ਭਾਵਨਾ ਨਾਲ ਕਰਵਾਇਆ ਗਿਆ। ਮੀਟਿੰਗ ਦੌਰਾਨ ਲਗਾਤਾਰ 21 ਸਾਲ ਤੋਂ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਅ ਰਹੇ ਮੁਖਤਿਆਰ ਸਿੰਘ ਗਹੀਰ ਨੇ ਆਪਣਾ ਅਸਤੀਫਾ ਪੇਸ਼ ਕੀਤਾ, ਜਿਸ ਨੂੰ ਕਮੇਟੀ ਵੱਲੋਂ ਪ੍ਰਵਾਨ ਕਰ ਲਿਆ ਗਿਆ। ਇਸ ਮੌਕੇ ਹਾਜ਼ਰ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਦਰਸ਼ਨ ਸਿੰਘ ਦਿੜਬਾ ਨੂੰ ਸਿਰੋਪਾਓ ਦੇ ਕੇ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਦਰਸ਼ਨ ਸਿੰਘ ਦਿੜਬਾ ਨੇ ਸਮੁੱਚੀ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।

ਇਸ ਮੌਕੇ ਗਹੀਰ ਜਠੇਰੇ ਪ੍ਰਬੰਧਕ ਕਮੇਟੀ ਦੀ ਸਰਬਸੰਮਤੀ ਨਾਲ ਚੁਣੀ ਟੀਮ ਵਿਚ ਮੁੱਖ ਸਰਪ੍ਰਸਤ ਮੁਖਤਿਆਰ ਸਿੰਘ ਗਹੀਰ ਗੁਰਾਇਆ, ਸਰਪ੍ਰਸਤ ਰਤਨ ਸਿੰਘ ਗਹੀਰ ਲੁਧਿਆਣਾ, ਪ੍ਰਧਾਨ ਦਰਸ਼ਨ ਸਿੰਘ ਗਹੀਰ ਦਿੜਬਾ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਗਹੀਰ ਲੁਧਿਆਣਾ, ਮੀਤ ਪ੍ਰਧਾਨ ਦਰਸ਼ਨ ਸਿੰਘ ਗਹੀਰ ਚੀਮਾ, ਸਕੱਤਰ ਪਰਮਜੀਤ ਸਿੰਘ ਧੀਮਾਨ (ਗਹੀਰ )ਸੰਗਰੂਰ, ਜਰਨਲ ਸਕੱਤਰ ਗੁਰਦੀਪ ਸਿੰਘ ਗਹੀਰ, ਖਜਾਨਚੀ ਰਣਜੀਤ ਸਿੰਘ ਗਹੀਰ ਨਾਭਾ, ਸੀਨੀਅਰ ਮੈਂਬਰ ਸੁਰਿੰਦਰ ਸਿੰਘ ਗਹੀਰ ਗੁਰਾਇਆ, ਮੈਂਬਰਾਨ ਨਿਸ਼ਾਨ ਸਿੰਘ ਗਹੀਰ ਸਮਾਣਾ, ਕੁਲਵਿੰਦਰ ਸਿੰਘ ਗਹੀਰ ਲੌਂਗੋਵਾਲ, ਈਸ਼ਰ ਸਿੰਘ ਗਹੀਰ ਸੰਗਰੂਰ, ਕੁਲਵਿੰਦਰ ਸਿੰਘ ਗਹੀਰ ਘੱਗਾ, ਹਰਦੇਵ ਸਿੰਘ ਗਹੀਰ ਮੁਹਾਲੀ, ਗੁਰਦੇਵ ਸਿੰਘ ਗਹੀਰ ਭਵਾਨੀਗੜ੍ਹ ਤੇ ਹੋਰ ਸ਼ਾਮਲ ਹਨ।

Advertisement