ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਡੀਜ਼ਲ ਭੇਜਿਆ
ਹੜ੍ਹ ਪ੍ਰਭਾਵਿਤ ਡੇਰਾ ਬਾਬਾ ਨਾਨਕ ਇਲਾਕੇ ਵਿੱਚ ਪੀੜਤ ਕਿਸਾਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਨ ਲਈ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ ਲਈ ਪਿੰਡ ਐਤੀਆਣਾ ਵਾਸੀਆਂ ਵੱਲੋਂ 11 ਸੌ ਲੀਟਰ ਡੀਜ਼ਲ ਦਾ ਟੈਂਕਰ ਲੈ ਕੇ ਜਥਾ ਰਵਾਨਾ ਕੀਤਾ ਗਿਆ। ਸਾਬਕਾ ਸਰਪੰਚ ਗੁਰਮੀਤ...
Advertisement
ਹੜ੍ਹ ਪ੍ਰਭਾਵਿਤ ਡੇਰਾ ਬਾਬਾ ਨਾਨਕ ਇਲਾਕੇ ਵਿੱਚ ਪੀੜਤ ਕਿਸਾਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਨ ਲਈ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ ਲਈ ਪਿੰਡ ਐਤੀਆਣਾ ਵਾਸੀਆਂ ਵੱਲੋਂ 11 ਸੌ ਲੀਟਰ ਡੀਜ਼ਲ ਦਾ ਟੈਂਕਰ ਲੈ ਕੇ ਜਥਾ ਰਵਾਨਾ ਕੀਤਾ ਗਿਆ। ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ, ਲਖਵੀਰ ਸਿੰਘ ਦੀ ਅਗਵਾਈ ਵਿੱਚ ਰਵਾਨਾ ਹੋਇਆ ਜਥਾ ਭਾਕਿਯੂ (ਸਿੱਧੂਪੁਰ) ਦੇ ਰਾਹਤ ਕੈਂਪ ਵਿੱਚ ਇਹ ਸੇਵਾ ਲੈ ਕੇ ਪਹੁੰਚੇਗਾ। ਜਥੇ ਦੇ ਆਗੂਆਂ ਨੇ ਦੱਸਿਆ ਕਿ ਇਕਬਾਲ ਸਿੰਘ ਯੂਐੱਸਏ, ਨੰਬਰਦਾਰ ਮਨਜੀਤ ਸਿੰਘ, ਮਹਿੰਦਰ ਸਿੰਘ ਬੈਂਸ ਕੈਨੇਡਾ, ਰਾਜਪਾਲ ਸਿੰਘ ਬਸਰਾਮ, ਰਛਵਿੰਦਰ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ, ਹਰਮੇਲ ਸਿੰਘ ਭੋਲਾ, ਇੰਦਰਜੀਤ ਸਿੰਘ ਸਿੱਧੂ ਪ੍ਰਧਾਨ ਸਹਿਕਾਰੀ ਸਭਾ ਵੱਲੋਂ ਹੜ੍ਹ ਪੀੜਤ ਕਿਸਾਨਾਂ ਦੀ ਮਦਦ ਲਈ 10-10 ਹਜ਼ਾਰ ਰੁਪਏ ਦੀ ਸੇਵਾ ਭੇਜੀ ਗਈ ਹੈ। ਜਦਕਿ ਪਿੰਡ ਦੇ ਹੋਰ ਦਾਨੀ ਸੱਜਣਾਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸੇਵਾ ਨਿਰੰਤਰ ਜਾਰੀ ਰਹੇਗੀ।
Advertisement
Advertisement
Advertisement
×