DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਰਖੜ ਅਕੈਡਮੀ ’ਚ ਧਿਆਨ ਚੰਦ ਦਾ ਜਨਮਦਿਨ ਮਨਾਇਆ

ਮਰਹੂਮ ਖਿਡਾਰੀ ਦੇ ਆਦਮ ਕੱਦ ਬੁੱਤ ’ਤੇ ਫੁੱਲ ਚਡ਼੍ਹਾ ਕੇ ਸ਼ਰਧਾਂਜਲੀ ਭੇਟ
  • fb
  • twitter
  • whatsapp
  • whatsapp
featured-img featured-img
ਧਿਆਨ ਚੰਦ ਦਾ ਜਨਮ ਦਿਨ ਮਨਾਉਂਦੇ ਜਰਖੜ ਅਕੈਡਮੀ ਦੇ ਖਿਡਾਰੀ, ਪ੍ਰਬੰਧਕ ਅਤੇ ਹੋਰ। -ਫੋਟੋ: ਬਸਰਾ
Advertisement

ਜਰਖੜ ਹਾਕੀ ਅਕੈਡਮੀ ਨੇ ਸਾਲਾਨਾ ਖੇਡ ਦਿਵਸ ਮੌਕੇ ਹਾਕੀ ਦੇ ਜਾਦੂਗਰ ਧਿਆਨ ਚੰਦ ਦਾ ਜਨਮ ਦਿਨ ਬਹੁਤ ਹੀ ਸਤਿਕਾਰ ਅਤੇ ਖੇਡ ਭਾਵਨਾ ਨਾਲ ਮਨਾਇਆ। ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਧਿਆਨ ਚੰਦ ਦੇ ਜਰਖੜ ਖੇਡ ਸਟੇਡੀਅਮ ਵਿੱਚ ਸਥਾਪਿਤ ਆਦਮ ਕੱਦ ਬੁੱਤ ਤੇ ਹਾਰ ਪਾ ਕੇ, ਉਨ੍ਹਾਂ ਨੂੰ ਯਾਦ ਕਰਦਿਆਂ ਜਰਖੜ ਹਾਕੀ ਅਕੈਡਮੀ ਦੇ ਖਿਡਾਰੀਆਂ ਨੂੰ ਮਹਾਨ ਖਿਡਾਰੀ ਧਿਆਨ ਚੰਦ ਵਰਗੇ ਹਾਕੀ ਖਿਡਾਰੀ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੇ ਧਿਆਨ ਚੰਦ ਦੀ ਹਾਕੀ ਵਿਰਾਸਤ ਨੂੰ ਅੱਗੇ ਤੋਰਨ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ੁਰੂਆਤ ਕੀਤੀ ਹੈ। ਇਨ੍ਹਾਂ ਖੇਡਾਂ ਵਿੱਚ 10 ਸਾਲ ਦੇ ਬੱਚੇ ਤੋਂ ਲੈ ਕੇ 60 ਸਾਲ ਦੇ ਬਜ਼ੁਰਗ ਖਿਡਾਰੀ ਹਿੱਸਾ ਲੈ ਰਹੇ ਹਨ। ਖੇਡਾਂ ਵਤਨ ਪੰਜਾਬ ਦੀ ਸ਼ੁਰੂਆਤ ਨਾਲ ਜਿੱਥੇ ਪੰਜਾਬ ਦਾ ਖੇਡ ਸੱਭਿਆਚਾਰ ਮਜ਼ਬੂਤ ਹੋਵੇਗਾ, ਉਥੇ ਪੰਜਾਬ ਦੇ ਬੱਚਿਆਂ ਦਾ ਖੇਡ ਹੁਨਰ ਵੀ ਉਭਰ ਕੇ ਉਪਰ ਆਵੇਗਾ।

ਇਸ ਮੌਕੇ ਜਰਖੜ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਜੀਵਨ ਅਤੇ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਸਰਪੰਚ ਸੰਦੀਪ ਸਿੰਘ ਜਰਖੜ, ਤਜਿੰਦਰ ਸਿੰਘ ਜਰਖੜ ਸ਼ਿੰਗਾਰਾ ਸਿੰਘ, ਚੀਫ ਕੋਚ ਗੁਰਸਤਿੰਦਰ ਸਿੰਘ ਪ੍ਰਗਟ, ਕੋਚ ਹਰਮੀਤ ਸਿੰਘ, ਪੀ ਏ ਜਸਵਿੰਦਰ ਸਿੰਘ ਜੱਸੀ , ਕੇਵਲ ਸਿੰਘ ਮਹਿਮੀ, ਰਵਿੰਦਰ ਸਿੰਘ ਰਵੀ ਝਮਟ , ਇੰਦਰਜੀਤ ਸਿੰਘ ਹੈਪੀ ਹਿਮਾਂਝੁਪੁਰਾ, ਸਾਬਕਾ ਸਰਪੰਚ ਜਗਦੀਪ ਸਿੰਘ ਕਾਲਾ ਘਵੱਦੀ, ਮਨੀਪਾਲ ਸਿੰਘ ਰਣੀਆ  ਤਜਿੰਦਰ ਸਿੰਘ ਲੁਹਾਰਾ, ਸ਼ਿੰਦਰ ਸਿੰਘ ਜਰਖੜ ਇਲਾਕੇ ਦੀਆਂ ਹੋਰ ਸਖਸ਼ੀਅਤ ਹਾਜ਼ਰ ਸਨ।

Advertisement

Advertisement
×