DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੁਧਿਆਣਾ ’ਚ ਡਿਪਟੀ ਕਮਿਸ਼ਨਰ ਵੱਲੋਂ ਪ੍ਰਾਜੈਕਟ ਸਾਰਥੀ ਸ਼ੁਰੂ

ਵਿਦਿਆਰਥੀਆਂ ਨੂੰ ਵਧੀਆ ਕੈਰੀਅਰ ਲਈ ਦਿੱਤਾ ਜਾਵੇਗਾ ਮਾਰਗਦਰਸ਼ਨ
  • fb
  • twitter
  • whatsapp
  • whatsapp
Advertisement

ਖੇਤਰੀ ਪ੍ਰਤੀਨਿਧ

ਲੁਧਿਆਣਾ, 10 ਜੁਲਾਈ

ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੇ ਇੱਕ ਨਵੀਨਤਾਕਾਰੀ ਪਹਿਲ ਵਜੋਂ ਅੱਜ ਪ੍ਰਾਜੈਕਟ ਸਾਰਥੀ ਦੀ ਸ਼ੁਰੂਆਤ ਕੀਤੀ ਹੈ। ਇਹ ਪਹਿਲ, ਸਰਕਾਰੀ ਸੈਕੰਡਰੀ ਸਕੂਲਾਂ ਅਤੇ ਕਾਲਜਾਂ ਦੇ ਕੈਰੀਅਰ ਗਾਈਡੈਂਸ ਸਲਾਹਕਾਰਾਂ ਨੂੰ ਵਿਦਿਆਰਥੀਆਂ ਨੂੰ ਸਫਲ ਅਕਾਦਮਿਕ ਅਤੇ ਪੇਸ਼ੇਵਰ ਭਵਿੱਖ ਵੱਲ ਲੈ ਜਾਣ ਲਈ ਜ਼ਰੂਰੀ ਹੁਨਰਾਂ ਨਾਲ ਲੈਸ ਕਰਨ ਲਈ ਤਿਆਰ ਕੀਤੀ ਗਈ ਹੈ।

Advertisement

ਇਸ ਪ੍ਰਾਜੈਕਟ ਵਿੱਚ ਪੰਜ ਦਿਨਾਂ ਦੀ ਸਮਰੱਥਾ-ਨਿਰਮਾਣ ਵਰਕਸ਼ਾਪ ਹੈ ਜੋ ਦੋ ਪੜਾਵਾਂ ਵਿੱਚ ਕੀਤੀ ਗਈ ਹੈ ਜਿਸ ਦਾ ਉਦੇਸ਼ ਕੈਰੀਅਰ ਕਾਉਂਸਲਿੰਗ, ਵਿਦਿਆਰਥੀਆਂ ਦੀ ਸ਼ਮੂਲੀਅਤ ਅਤੇ ਆਧੁਨਿਕ ਮਾਰਗਦਰਸ਼ਨ ਸਾਧਨਾਂ ਦੀ ਵਰਤੋਂ ਵਿੱਚ ਅਧਿਆਪਕਾਂ ਦੀ ਮੁਹਾਰਤ ਨੂੰ ਮਜ਼ਬੂਤ ਕਰਨਾ ਹੈ। ਇਸ ਵਰਕਸ਼ਾਪ ਵਿੱਚ ਕੈਰੀਅਰ ਕਾਉਂਸਲਿੰਗ ਵਿਧੀਆਂ ਬਾਰੇ, ਕਿੱਤਾਮੁਖੀ ਸਿਖਲਾਈ ਦੇ ਮੌਕੇ, ਮਾਨਸਿਕ ਸਿਹਤ ਅਤੇ ਜੀਵਨ ਹੁਨਰ ਸਹਾਇਤਾ, ਪ੍ਰਭਾਵਸ਼ਾਲੀ ਕੈਰੀਅਰ ਮਾਰਗਦਰਸ਼ਨ ਲਈ ਡਿਜੀਟਲ ਟੂਲ ਅਤੇ ਪਲੇਟਫਾਰਮ ਬਾਰੇ ਜਾਣੂ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਕੈਰੀਅਰ ਗਾਈਡੈਂਸ ਸਲਾਹਕਾਰ, ਲੁਧਿਆਣਾ ਅਤੇ ਆਲੇ-ਦੁਆਲੇ ਦੇ ਪ੍ਰਮੁੱਖ ਉਦਯੋਗਿਕ ਇਕਾਈਆਂ ਦੇ ਨਾਲ-ਨਾਲ ਮਲਟੀ-ਸਕਿੱਲ ਡਿਵੈਲਪਮੈਂਟ ਸੈਂਟਰ (ਐਮ.ਐਸ.ਡੀ.ਸੀ) ਅਤੇ ਸਰਕਾਰੀ ਆਈ.ਟੀ.ਆਈ, ਗਿੱਲ ਰੋਡ ਦਾ ਦੌਰਾ ਕਰਨਗੇ। ਇਹਨਾਂ ਦੌਰਿਆਂ ਦਾ ਉਦੇਸ਼ ਉਦਯੋਗ ਦੀਆਂ ਮੰਗਾਂ ਬਾਰੇ ਵਿਹਾਰਕ ਸੂਝ ਪ੍ਰਦਾਨ ਕਰਨਾ ਹੈ।

ਡੀ.ਸੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਬਹੁਤ ਸਾਰੇ ਵਿਦਿਆਰਥੀਆਂ ਵਿੱਚ ਖੇਤੀਬਾੜੀ, ਟੈਕਨੀਸ਼ੀਅਨ, ਉੱਦਮੀ, ਵਿਗਿਆਨੀ, ਸਿਵਲ ਸੇਵਕ, ਡਾਕਟਰ ਜਾਂ ਇੰਜੀਨੀਅਰ ਬਣਨ ਦੇ ਸਹੀ ਮਾਰਗਾਂ ਬਾਰੇ ਜਾਗਰੂਕਤਾ ਦੀ ਘਾਟ ਹੈ। ਪ੍ਰਾਜੈਕਟ ਸਾਰਥੀ ਰਾਹੀਂ ਸਲਾਹਕਾਰ ਇਸ ਪਾੜੇ ਨੂੰ ਪੂਰਾ ਕਰਨ ਲਈ ਮੁਹਾਰਤ ਪ੍ਰਾਪਤ ਕਰਨਗੇ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਇੱਛਾਵਾਂ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨਗੇ। ਇਹ ਪ੍ਰੋਗਰਾਮ ਆਉਣ ਵਾਲੇ ਸਮੇਂ ਦੀਆਂ ਮੰਗਾਂ ਨੂੰ ਪੂਰਾ ਕਰਨ ਅਤੇ ਤੇਜ਼ੀ ਨਾਲ ਬਦਲ ਰਹੀ ਦੁਨੀਆ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਲਾਹਕਾਰਾਂ ਨੂੰ ਤਿਆਰ ਕਰਨ ਬਾਰੇ ਹੈ ਖਾਸ ਕਰਕੇ ਏ.ਆਈ ਬਾਰੇ। ਹਿਮਾਂਸ਼ੂ ਜੈਨ ਨੇ ਸਲਾਹਕਾਰਾਂ ਨੂੰ ਸਮਰਪਿਤ ਭਾਵਨਾ ਨਾਲ ਵਰਕਸ਼ਾਪ ਵਿੱਚ ਪਹੁੰਚਣ ਦੀ ਅਪੀਲ ਕੀਤੀ। ਡਿਪਟੀ ਕਮਿਸ਼ਨਰ ਨੇ ਇਸ ਪ੍ਰੋਗਰਾਮ ਨੂੰ ਵਿਚਾਰਨ ਲਈ ਐਨ.ਜੀ.ਓ ਐਕਟ ਹਿਊਮਨ ਅਤੇ ਡੀ.ਬੀ.ਈ.ਈ ਦੇ ਅਧਿਕਾਰੀਆਂ ਜਿਨ੍ਹਾਂ ਵਿੱਚ ਡੀ.ਡੀ.ਐਫ ਅੰਬਰ ਬੰਦੋਪਾਧਿਆਏ, ਈ.ਜੀ.ਐਸ.ਡੀ.ਟੀ.ਓ ਜੀਵਨਦੀਪ ਸਿੰਘ ਅਤੇ ਡੀ.ਈ.ਓ (ਐਸ) ਡਿੰਪਲ ਮਦਾਨ ਸ਼ਾਮਲ ਹਨ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

ਇਸ ਮੌਕੇ ਪੀ.ਏ.ਯੂ ਦੇ ਹੁਨਰ ਵਿਕਾਸ ਨਿਰਦੇਸ਼ਕ ਡਾ. ਰੁਪਿੰਦਰ ਕੌਰ ਤੂਰ, ਡਿਪਟੀ ਡਾਇਰੈਕਟਰ ਡੀ.ਬੀ.ਈ.ਈ ਰੁਪਿੰਦਰ ਕੌਰ, ਸੀ.ਐਫ.ਓ ਹਰਲੀਨ ਕੌਰ ਅਤੇ ਹੋਰ ਹਾਜ਼ਰ ਸਨ।

Advertisement
×