ਡੀਈਓ ਵੱਲੋਂ ਬਲਾਕ ਪ੍ਰਾਈਮਰੀ ਸਿੱਖਿਆ ਅਫ਼ਸਰਾਂ ਨਾਲ ਮੀਟਿੰਗ
ਖੇਤਰੀ ਪ੍ਰਤੀਨਿਧ ਲੁਧਿਆਣਾ, 7 ਜੁਲਾਈ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਲੁਧਿਆਣਾ ਰਵਿੰਦਰ ਕੌਰ ਵੱਲੋਂ ਅੱਜ ਆਪਣੇ ਦਫ਼ਤਰ ਵਿੱਚ ਬਲਾਕ ਪ੍ਰਾਈਮਰੀ ਸਿੱਖਿਆ ਅਫ਼ਸਰ ਦੀ ਮਹੀਨਾਵਾਰ ਮੀਟਿੰਗ ਲਈ ਗਈ। ਇਸ ਦੌਰਾਨ ਵਿਭਾਗੀ ਗਤੀਵਿਧੀਆਂ ’ਚ ਯੂ ਡਾਈਸ ਸਰਵੇ 2025-26 ਸਬੰਧੀ, ਦਾਖਲਾ ਮੁਹਿੰਮ 2025-26...
Advertisement
ਖੇਤਰੀ ਪ੍ਰਤੀਨਿਧ
ਲੁਧਿਆਣਾ, 7 ਜੁਲਾਈ
Advertisement
ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਲੁਧਿਆਣਾ ਰਵਿੰਦਰ ਕੌਰ ਵੱਲੋਂ ਅੱਜ ਆਪਣੇ ਦਫ਼ਤਰ ਵਿੱਚ ਬਲਾਕ ਪ੍ਰਾਈਮਰੀ ਸਿੱਖਿਆ ਅਫ਼ਸਰ ਦੀ ਮਹੀਨਾਵਾਰ ਮੀਟਿੰਗ ਲਈ ਗਈ। ਇਸ ਦੌਰਾਨ ਵਿਭਾਗੀ ਗਤੀਵਿਧੀਆਂ ’ਚ ਯੂ ਡਾਈਸ ਸਰਵੇ 2025-26 ਸਬੰਧੀ, ਦਾਖਲਾ ਮੁਹਿੰਮ 2025-26 ਵਿੱਚ ਹੋਰ ਤੇਜ਼ੀ ਲਿਆਉਣ ਸਬੰਧੀ, 6635 ਟੀਚਰਾਂ ਦੇ ਪਰਖ ਕਾਲ ਸਮਾਂ ਪੂਰਾ ਹੋਣ ਸਬੰਧੀ, 5994 ਅਧੀਨ ਨਿਯੁਕਤ ਹੋਏ ਅਧਿਆਪਕਾਂ ਦੀਆਂ ਤਨਖਾਹਾਂ ਸਬੰਧੀ, ਪਹਿਲ ਪ੍ਰਾਜੈਕਟ ਅਧੀਨ ਵਰਦੀਆਂ ਸਬੰਧੀ, ਜ਼ਿਲ੍ਹਾ/ਬਲਾਕ ਪੱਧਰ ’ਤੇ ਖੇਡਾਂ ਦੀਆਂ ਕਮੇਟੀਆਂ ਮੁੜ ਬਣਾਉਣ ਸਬੰਧੀ, ਮਿੱਡ-ਡੇਅ ਮੀਲ ਅਤੇ ਸਕੂਲਾਂ ਦੀ ਸਾਫ਼-ਸਫ਼ਾਈ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਦੇ ਨਾਲ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨੋਜ ਕੁਮਾਰ, ਸਮੂਹ ਬਲਾਕਾਂ ਦੇ ਬੀਪੀਈਓਜ਼, ਸੁਪਰਡੈਂਟ ਮਹਿੰਦਰਪਾਲ ਸਿੰਘ, ਜ਼ਿਲ੍ਹਾ ਐੱਮਆਈਐੱਸ ਕੁਆਰਡੀਨੇਟਰ ਵਿਸ਼ਾਲ ਮਿੱਤਲ ਮੌਜੂਦ ਸਨ।
Advertisement
×