DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਹਿਕਾਰੀ ਸਭਾਵਾਂ ਵਿੱਚ ਡੀਏਪੀ ਸਣੇ ਹੋਰ ਖਾਦਾਂ ਦੀ ਘਾਟ ਪੂਰੀ ਕਰਨ ਦੀ ਮੰਗ

ਕਿਸਾਨਾਂ ਵੱਲੋਂ ਮਾਰਕਫੈੱਡ ਤੇ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਨਾਲ ਮੁਲਾਕਾਤ

  • fb
  • twitter
  • whatsapp
  • whatsapp
featured-img featured-img
ਮੰਗ ਪੱਤਰ ਦੇਣ ਸਮੇਂ ਕਿਸਾਨਾਂ ਦਾ ਵਫ਼ਦ। -ਫੋਟੋ: ਗੁਰਿੰਦਰ ਸਿੰਘ
Advertisement

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇੱਕ ਵਫ਼ਦ ਨੇ ਡੀਐਮ ਮਾਰਕਫੈੱਡ ਸੁਧੀਰ ਕੁਮਾਰ ਅਤੇ ਡੀਆਰ ਸਹਿਕਾਰੀ ਵਿਭਾਗ ਵਿਜੇਂਦਰ ਸਿੰਘ ਸੰਧੂ ਨਾਲ ਮੁਲਾਕਾਤ ਕਰਕੇ ਡੀਏਪੀ ਖਾਦ ਦੀ ਘਾਟ ਪੂਰੀ ਕਰਟਕੇ‌ ਕਿਸਾਨਾਂ ਦੀ ਵੱਡੀ ਮੁਸ਼ਕਿਲ ਹੱਲ ਕਰਨ ਦੀ ਮੰਗ ਕੀਤੀ।

ਜ਼ਿਲ੍ਹਾ ਆਗੂ ਰਾਜਿੰਦਰ ਸਿੰਘ ਸਿਆੜ ਅਤੇ ਬਲਵੰਤ ਸਿੰਘ ਘੁਡਾਣੀ ਦੀ ਅਗਵਾਈ ਹੇਠਲੇ ਵਫ਼ਦ ਨੇ ਕਿਹਾ ਕਿ ਬਹੁਤੀਆਂ ਸੋਸਾਇਟੀਆਂ ਵਿੱਚ ਅਜੇ ਤੱਕ ਖਾਦ ਦੀ ਸਪਲਾਈ ਜ਼ੀਰੋ ਹੈ, ਆਲੂਆਂ ਦੀ ਬਿਜਾਈ ਸਿਰ ’ਤੇ ਖੜੀ ਹੈ ਅਤੇ ਕਈ ਥਾਵਾਂ ’ਤੇ ਚਾਲੂ ਵੀ ਹੋ ਗਈ ਹੈ। ਅਗਲੇ ਕੁਝ ਦਿਨਾਂ ਵਿੱਚ ਕਣਕ ਦੀ ਬਿਜਾਈ ਵੀ ਸ਼ੁਰੂ ਹੋ ਜਾਣੀ ਹੈ।

Advertisement

ਵਫ਼ਦ ਨੇ ਦੱਸਿਆ ਕਿ ਉਪਰੋਕਤ ਘਾਟ ਕਾਰਨ ਕਿਸਾਨ ਬਹੁਤ ਨਿਰਾਸ਼ਤਾ ਦੇ ਦੌਰ ਵਿੱਚੋਂ ਗੁਜਰ ਰਿਹਾ ਹੈ ਅਤੇ ਪ੍ਰਾਈਵੇਟ ਡੀਲਰਾਂ ਹੱਥੋਂ ਲੁੱਟ ਖੁਸੱਟ ਕਰਵਾਉਣ ਲਈ ਮਜਬੂਰ ਹੈ। ਵਫ਼ਦ ਨੇ ਅਧਿਕਾਰੀਆ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇ ਉਪਰੋਕਤ ਘਾਟ ਪੂਰੀ ਨਹੀਂ ਕੀਤੀ ਗਈ ਤਾਂ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

Advertisement

ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਉਹ ਪੂਰਾ ਜ਼ੋਰ ਲਾ ਕੇ ਘਾਟ ਪੂਰੀ ਕਰਵਾਉਣਗੇ। ਵਫ਼ਦ ਵਿੱਚ ਮਨਪ੍ਰੀਤ ਸਿੰਘ ਜੀਰਖ, ਹਰਪਾਲ ਸਿੰਘ, ਕਮਲਪ੍ਰੀਤ ਸਿੰਘ, ਬਲਜਿੰਦਰ ਸਿੰਘ, ਭਜਨ ਸਿੰਘ, ਗੁਰਜੀਤ ਪੰਧੇਰ ਖੇੜੀ, ਚਰਨ ਸਿੰਘ, ਰਾਮ ਸਿੰਘ ਸਿਆੜ, ਜਸਵੀਰ ਸਿੰਘ ਅਤੇ ਅਮਰੀਕ ਸਿੰਘ ਤੋਂ ਇਲਾਵਾ ਕਈ ਵਰਕਰ ਵੀ ਸ਼ਾਮਿਲ ਸਨ।

Advertisement
×