ਝੋਨੇ ’ਤੇ ਬੌਣਾ ਰੋਗ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਸਬੰਧੀ ਐੱਸਡੀਐੱਮ ਪਾਇਲ ਨੂੰ ਬੀਕੇਯੂ ਏਕਤਾ ਉਗਰਾਹਾਂ ਤੇ ਪੀੜਤਾਂ ਵੱਲੋ ਮੰਗ ਪੱਤਰ ਦਿੱਤਾ ਗਿਆ ਜੋ ਐੱਸਡੀਐਮ ਪਾਇਲ ਬਾਹਰ ਗਏ ਹੋਣ ਕਾਰਨ ਸੁਪਰਡੈਂਟ ਕੁਲਦੀਪ ਸ਼ਰਮਾ ਨੇ ਮੰਗ ਪੱਤਰ ਨੇ ਪ੍ਰਾਪਤ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪਹਿਲਾਂ ਝੋਨਾ ਲਾਉਣ ਵੇਲੇ ਮੀਹਾਂ ਨਾਲ ਫਸਲਾਂ ਦਾ ਨੁਕਸਾਨ ਹੋਇਆ। ਮਹੀਨੇ ਕੁ ਬਾਅਦ ਝੋਨੇ ਦੀ ਫ਼ਸਲ ਨੂੰ ਬੌਣਾ ਰੋਗ (ਬੂਟੇ ਮਧਰੇ) ਲੱਗ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਘੁਡਾਣੀ ਕਲਾਂ ਦੇ ਇੱਕ ਦਰਜਨ ਕਿਸਾਨ ਕੁਲਵਿੰਦਰ ਸਿੰਘ ਬਿੱਲਾ, ਮੋਹਨ ਸਿੰਘ, ਰਣਜੀਤ ਸਿੰਘ ਰਾਣਾ, ਪਰਵਿੰਦਰ ਸਿੰਘ, ਦਰਸ਼ਨ ਸਿੰਘ, ਹਰਜਿੰਦਰ ਸਿੰਘ, ਸਵਰਨ ਸਿੰਘ, ਪਰਮਿੰਦਰ ਸਿੰਘ, ਸੁਦਾਗਰ ਸਿੰਘ, ਜਾਗਰ ਸਿੰਘ ਤੇ ਹਰਵਿੰਦਰ ਸਿੰਘ ਦੀ 40 ਏਕੜ ਝੋਨੇ ਦੀ ਫਸਲ ਬੁਰੀ ਤਰ੍ਹਾਂ ਨੁਕਸਾਨੀ ਜਾ ਚੁੱਕੀ ਹੈ। ਖੇਤੀਬਾੜੀ ਮਹਿਕਮੇ ਦੇ ਕਹਿਣ ਤੇ ਦੋ ਤਿੰਨ ਸਪਰੇਆਂ ਵੀ ਕਰਵਾਈਆਂ ਗਈਆਂ ਪਰ ਕੋਈ ਸੁਧਾਰ ਨਾ ਹੋਇਆ। ਕਿਸਾਨਾਂ ਨੇ ਪੂਰੇ ਖਰਚੇ ਕਰਕੇ ਫਸਲ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਹੁਣ ਕਿਸਾਨ ਮਾਯੂਸ ਹੋ ਗਏ। ਆਗੂਆਂ ਨੇ ਮੰਗ ਕੀਤੀ ਕਿ ਤੁਰੰਤ ਗਿਰਦਾਵਰੀਆਂ ਕਰਵਾ ਕੇ ਪੀੜਤਾਂ ਨੂੰ ਮੁਆਵਜ਼ਾ ਦਿਵਾਇਆ ਜਾਵੇ। ਇਸ ਮੌਕੇ ਪਰਮਜੀਤ ਸਿੰਘ, ਯੁਵਰਾਜ ਸਿੰਘ, ਬਲਵਿੰਦਰ ਸਿੰਘ ਤੇ ਕੁਲਵਿੰਦਰ ਸਿੰਘ ਬਿੱਲਾ ਵੀ ਸ਼ਾਮਲ ਸਨ।
+
Advertisement
Advertisement
Advertisement
Advertisement
×