ਚਾਈਨਾ ਡੋਰ ’ਤੇ ਸਖ਼ਤੀ ਨਾਲ ਪਾਬੰਦੀ ਲਾਉਣ ਦੀ ਮੰਗ
ਪੰਜਾਬੀ ਵਿਕਾਸ ਮੰਚ ਦੇ ਪ੍ਰਧਾਨ ਤੇ ਉਘੇ ਆਗੂ ਜਤਿੰਦਰਪਾਲ ਸਿੰਘ ਸਲੂਜਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ ਉਪਰ ਲੱਗੀ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਕੇ ਇਸ ਡੋਰ ਦੇ ਵਪਾਰੀਆਂ ਨੂੰ ਨੱਥ ਪਾਈ ਜਾਵੇ। ਅੱਜ ਇੱਥੇ ਇੱਕ...
Advertisement
ਪੰਜਾਬੀ ਵਿਕਾਸ ਮੰਚ ਦੇ ਪ੍ਰਧਾਨ ਤੇ ਉਘੇ ਆਗੂ ਜਤਿੰਦਰਪਾਲ ਸਿੰਘ ਸਲੂਜਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ ਉਪਰ ਲੱਗੀ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਕੇ ਇਸ ਡੋਰ ਦੇ ਵਪਾਰੀਆਂ ਨੂੰ ਨੱਥ ਪਾਈ ਜਾਵੇ। ਅੱਜ ਇੱਥੇ ਇੱਕ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਚਾਇਨਾ ਡੋਰ ਦੇ ਵਪਾਰੀ ਘਰ ਘਰ ਮੋਤ ਵੰਡ ਰਹੇ ਹਨ ਅਤੇ ਬੇਜ਼ੁਬਾਨ ਪਸ਼ੂ ਪੰਛੀਆਂ ਵਾਸਤੇ ਵੀ ਜਮਦੂਤ ਬਣੇਂ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਪਤੰਗਾਂ ਦਾ ਸੀਜ਼ਨ ਸ਼ੁਰੂ ਹੁੰਦਾ ਹੈ ਤਾਂ ਪਤੰਗਾਂ ਅਤੇ ਡੋਰ ਦੇ ਵਪਾਰੀ ਸਰਕਾਰ ਵੱਲੋਂ ਪਾਬੰਦੀ ਲੱਗਣ ਦੇ ਬਾਵਜ਼ੂਦ ਧੜੱਲੇ ਨਾਲ ਸ਼ਰੇਆਮ ਪਾਬੰਦੀਸ਼ੁਦਾ ਡੋਰ ਵੇਚਦੇ ਹਨ ਜਿਸ ਨਾਲ ਜਿਥੇ ਦੋ ਪਹੀਆ ਵਾਹਨ ਸਵਾਰ ਤੇ ਪੈਦਲ ਚੱਲਣ ਵਾਲੇ ਲੋਕ ਜ਼ਖਮੀਂ ਹੁੰਦੇ ਹਨ ਅਤੇ ਇਥੋਂ ਤਕ ਕਈਆਂ ਨੂੰ ਜਾਨ ਤੋਂ ਵੀ ਹੱਥ ਧੋਣੇ ਪੈਂਦੇ ਹਨ ਉਥੇ ਪਸ਼ੂ ਪੰਛੀਆਂ ਦੀ ਵੀ ਸ਼ਾਮਤ ਆ ਜਾਂਦੀ ਹੈ।
Advertisement
Advertisement
×