ਇਥੇ ਗਊ ਸੇਵਕਾਂ ਨੇ ਗਊਆਂ ਦੇ ਸਸਕਾਰ ਲਈ ਜਗ੍ਹਾ ਦੀ ਮੰਗ ਕਰਦਿਆਂ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ 3 ਗਊਸ਼ਾਲਾਵਾਂ ਹਨ ਜਿਨ੍ਹਾਂ ਵਿਚ ਲਗਪਗ 2 ਹਜ਼ਾਰ ਗਊਆਂ ਹਨ। ਜਦੋਂ ਵੀ ਗਊਆਂ ਬਿਮਾਰੀ ਜਾਂ ਹੋਰ ਕਾਰਨਾਂ ਕਰਕੇ ਮਰ ਜਾਂਦੀਆਂ ਹਨ ਤਾਂ ਆਸ਼ਰਮ ਵਿੱਚ ਉਨ੍ਹਾਂ ਦੇ ਸਸਕਾਰ ਲਈ ਕੋਈ ਢੁੱਕਵੀਂ ਜਗ੍ਹਾ ਨਹੀਂ ਮਿਲਦੀ। ਇਸ ਸਬੰਧੀ ਖਾਸ ਕਰਕੇ ਗਊਵਰਧਨ ਗਊਸ਼ਾਲਾ, ਗਊ ਰਕਸ਼ਾ ਦਲ, ਸ੍ਰੀ ਹਿੰਦੂ ਤਖਤ ਦੇ ਮੁੱਖ ਅਧਿਕਾਰੀਆਂ ਨੇ ਸ੍ਰੀ ਸੌਂਦ ਨੂੰ ਮੰਗ ਪੱਤਰ ਸੌਂਪਦਿਆਂ ਢੁੱਕਵੀਂ ਥਾਂ ਦੀ ਮੰਗ ਕੀਤੀ। ਇਸ ਮੌਕੇ ਕਰਨ ਵਰਮਾ ਅਤੇ ਰਾਜਨ ਦੱਤ ਨੇ ਕਿਹਾ ਕਿ ਸਨਾਤਨ ਧਰਮ ਵਿਚ ਗਾਂ ਨੂੰ ਪੂਜਨੀਕ ਮਾਤਾ ਦਾ ਦਰਜਾ ਦਿੱਤਾ ਗਿਆ ਹੈ ਅਤੇ ਗਊ ਸੇਵਕਾਂ ਤੋਂ ਇਲਾਵਾ ਹਿੰਦੂ ਧਰਮ ਦੇ ਲੋਕਾਂ ਵਿਚ ਗਾਂ ਪ੍ਰਤੀ ਡੂੰਘਾ ਵਿਸਵਾਸ਼ ਹੈ। ਉਨ੍ਹਾਂ ਸਰਕਾਰ ਤੋਂ ਅਪੀਲ ਕੀਤੀ ਕਿ ਗਊਆਂ ਦੇ ਅੰਤਿਮ ਸੰਸਕਾਰ ਲਈ ਸਾਨੂੰ ਘੱਟੋਂ ਘੱਟ 6 ਏਕੜ ਜ਼ਮੀਨ ਮੁਹੱਈਆ ਕਰਵਾਈ ਜਾਵੇ। ਇਸ ਦੌਰਾਨ ਕੈਬਨਿਟ ਮੰਤਰੀ ਸੌਂਦ ਨੇ ਭਰੋਸਾ ਦਿਵਾਇਆ ਕਿ ਇਸ ਮਸਲੇ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਰੋਹਿਤ ਮਰਵਾਹਾ, ਰਾਹੁਲ ਅਹੁਜਾ ਤੋਂ ਇਲਾਵਾ ਹੋਰ ਗਊ ਸੇਵਕ ਹਾਜ਼ਰ ਸਨ।
+
Advertisement
Advertisement
Advertisement
×