DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੀਏਯੂ ਦੇ ਖੇਤੀਬਾੜੀ ਕਾਲਜ ’ਚ ਡਿਗਰੀ ਤੇ ਇਨਾਮ ਵੰਡ ਸਮਾਗਮ

160 ਤੋਂ ਵਧੇਰੇ ਵਿਦਿਆਰਥੀਆਂ ਨੂੰ ਡਿਗਰੀਆਂ, ਮੈਡਲ ਤੇ ਮੈਰਿਟ ਸਰਟੀਫਿਕੇਟ ਵੰਡੇ 
  • fb
  • twitter
  • whatsapp
  • whatsapp
Advertisement

ਖੇਤਰੀ ਪ੍ਰਤੀਨਿਧ

ਲੁਧਿਆਣਾ, 8 ਜੁਲਾਈ

Advertisement

ਪੀਏਯੂ ਵਿੱਚੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਮੁਕੰਮਲ ਕਰਨ ਵਾਲਿਆਂ ਲਈ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ। ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਖੇਤੀ ਪਸਾਰ ਬਾਰੇ ਉਪ ਨਿਰਦੇਸ਼ਕ ਜਨਰਲ ਡਾ. ਰਾਜਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਦੀ ਪ੍ਰਧਾਨਗੀ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਇਸ ਤੋਂ ਇਲਾਵਾ ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰ, ਉੱਚ ਅਧਿਕਾਰੀ, ਵੱਖ-ਵੱਖ ਵਿਸ਼ਿਆ ਦੇ ਮਾਹਿਰ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।

ਡਿਗਰੀ ਵੰਡ ਸਮਾਗਮ ਦੌਰਾਨ ਬੀਐੱਸਸੀ ਐਗਰੀਕਲਚਰ (ਆਨਰਜ਼), ਬੀ ਐੱਸ ਸੀ ਬਾਇਓਤਕਾਨਲੋਜੀ (ਆਨਰਜ਼), ਬੀ ਟੈੱਕ ਭੋਜਨ ਤਕਨਾਲੋਜੀ ਪਾਸ ਕਰਨ ਵਾਲੇ 160 ਤੋਂ ਵਧੇਰੇ ਵਿਦਿਆਰਥੀਆਂ ਨੂੰ ਡਿਗਰੀਆਂ, ਮੈਡਲ ਅਤੇ ਮੈਰਿਟ ਸਰਟੀਫਿਕੇਟ ਵੰਡੇ ਗਏ। ਡਾ. ਰਾਜਬੀਰ ਸਿੰਘ ਨੇ ਪੜ੍ਹਾਈ ਮੁਕੰਮਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਡਿਗਰੀ ਮੁਕੰਮਲ ਕਰਨੀ ਸਿੱਖਣ ਦਾ ਅੰਤ ਨਹੀਂ ਬਲਕਿ ਇਸਦੀ ਸ਼ੁਰੂਆਤ ਹੈ। ਡਾ. ਰਾਜਬੀਰ ਨੇ ਡਿਗਰੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਹੁਣ ਉਨ੍ਹਾਂ ਸਾਹਮਣੇ ਔਖਾ ਪਰ ਮਨੋਰੰਜਕ ਰਸਤਾ ਹੈ ਜੋ ਉਨ੍ਹਾਂ ਨੂੰ ਮਿਥੀ ਮੰਜ਼ਿਲ ਤੱਕ ਲੈ ਜਾਵੇਗਾ।

ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਸਵਾਗਤੀ ਸ਼ਬਦ ਬੋਲਦਿਆਂ ਕਾਨਵੋਕੇਸ਼ਨ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਨੇ ਕਾਲਜ ਦੇ ਇਤਿਹਾਸ ਅਤੇ ਇਸਦੀ ਸਥਾਪਨਾ ਦੇ ਮੰਤਵ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਕਾਲਜ ਦੇ ਸਾਬਕਾ ਵਿਦਿਆਰਥੀਆਂ ਵੱਲੋਂ ਕੀਤੀਆਂ ਪ੍ਰਾਪਤੀਆਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਸਮਾਗਮ ਦਾ ਸੰਚਾਲਨ ਕੀਟ ਵਿਗਿਆਨੀ ਡਾ. ਕਮਲਦੀਪ ਸਿੰਘ ਸਾਂਘਾ ਨੇ ਕੀਤਾ। ਸਮਾਗਮ ਦੌਰਾਨ ਜਿਨ੍ਹਾਂ ਵਿਦਿਆਰਥੀਆਂ ਨੂੰ ਗੋਡਲ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਉਨ੍ਹਾਂ ਵਿਚ ਬੀ ਐੱਸ ਐਗਰੀਕਲਚਰ (ਆਨਰਜ਼) ਦੇ ਸਤਿੰਦਰ ਸਿੰਘ, ਸ਼ਿਵਰੀਤ ਕੌਰ, ਲਵਜੋਤ ਕੌਰ ਅਤੇ ਸੋਨਮ ਸ਼ਾਮਿਲ ਸਨ। ਬੀ ਐੱਸ ਸੀ ਬਾਇਓਤਕਨਾਲੋਜੀ ਦੀ ਭਵਨਦੀਪ ਕੌਰ, ਸਪਨਦੀਪ ਕੌਰ, ਰਵਨੀਤ ਕੌਰ, ਬਲਿਹਾਰ ਕੌਰ ਅਤੇ ਧਰਿਤੀ ਅਗਰਵਾਲ ਨੂੰ ਗੋਲਡ ਮੈਡਲ ਪ੍ਰਦਾਨ ਕੀਤੇ ਗਏ। ਬੀ ਟੈੱਕ ਭੋਜਨ ਤਕਨਾਲੋਜੀ ਦੇ ਵਿਦਿਆਰਥੀਆਂ ਸਿਮਰਨ ਕੌਰ ਜਵੰਦਾ, ਮੁਸਕਾਨ ਗੁਪਤਾ, ਨਵਜੋਤ ਕੌਰ ਅਤੇ ਜਸਮੀਨ ਕੌਰ ਨੂੰ ਤਮਗੇ ਪ੍ਰਦਾਨ ਕੀਤੇ ਗਏ। ਹੱਸਮੁੱਖ ਮੈਡਲ ਮਨਜੋਤ ਕੌਰ ਲੇਖੀ, ਸ਼ਿਵਰੀਤ ਕੌਰ, ਅਰਸ਼ਦੀਪ ਸਿੰਘ ਅਤੇ ਉੱਜਲਪ੍ਰੀਤ ਕੌਰ ਢੱਟ ਨੁੰ ਦਿੱਤਾ ਗਿਆ। ਡਾ. ਸੁਖਦਿਆਲ ਨਿਝਾਵਨ ਮੈਡਲ ਜਗਮਨਦੀਪ ਕੌਰ ਅਤੇ ਮੋਹਕਮ ਸਿੰਘ ਦੇ ਨਾਲ ਪੱਲਵੀ ਨੂੰ ਦਿੱਤੇ ਗਏ। ਇੰਨਾਂ ਤੋਂ ਇਲਾਵਾ ਅਤਿੰਦਰ ਸਿੰਘ, ਸ਼ਿਵਰੀਤ ਕੌਰ, ਮਹਿਤਾਬ ਸਿੰਘ ਅਤੇ ਸੋਨਮ ਨੂੰ ਡਾ. ਰਾਮਧਨ ਸਿੰਘ ਮੈਡਲ ਪ੍ਰਦਾਨ ਕੀਤੇ ਗਏ ਜਦਕਿ ਸਾਹਿਲ ਕੁਮਾਰ, ਗੁਰਪਿੰਦਰ ਸਿੰਘ, ਲਵਜੋਤ ਕੌਰ ਅਤੇ ਰਿਆ ਮਹਾਜਨ ਨੂੰ ਐੱਸ ਐੱਸ ਲਾਭ ਸਿੰਘ ਮੈਡਲ ਨਾਲ ਨਿਵਾਜ਼ਿਆ ਗਿਆ। ਇਸ ਵਾਰ ਡਾ. ਜਗਦੀਸ਼ ਚੰਦ ਮੈਡਲ ਸਿਮਰਨਜੀਤ ਕੌਰ ਗਿੱਲ, ਗੁਰਸ਼ਮਿੰਦਰ ਸਿੰਘ, ਹਰਲਿਵਲੀਨ ਕੌਰ ਅਤੇ ਰਾਜਨਦੀਪ ਸਿੰਘ ਨੂੰ ਮਿਲੇ। ਯੂ ਪੀ ਐੱਲ ਫਸਲ ਸੁਰੱਖਿਆ ਮੈਡਲ ਗੁਰਬੀਰ ਸਿੰਘ ਅਤੇ ਕਸ਼ਿਸ਼ ਵਰਮਾ ਨੂੰ ਦਿੱਤੇ ਗਏ। ਡਾ. ਮੋਧ ਸਿੰਘ ਮੈਡਲ ਸੰਦੀਪ ਕੌਰ, ਪ੍ਰਿਅਮ ਕਥੂਰੀਆ ਅਤੇ ਵੰਸ਼ਿਕਾ ਜਿੰਦਲ ਨੂੰ ਮਿਲੇ। ਡਾ. ਜੇ ਐੱਸ ਪਰੂਥੀ ਪਲੇਕ ਪੁਰਸਕਾਰ ਚਿਰਾਗ ਗੁਪਤਾ, ਸਿਮਰਨ ਕੌਰ ਅਤੇ ਉੱਜਲ ਪ੍ਰੀਤ ਕੌਰ ਢੱਟ ਨੂੰ ਦਿੱਤੇ ਗਏ। ਡਾ. ਜੀਵਨ ਸਿੰਘ ਸਿੱਧੂ ਮੈਡਲ ਲਈ ਗੁਰਸਿਮਰਨ ਕੌਰ, ਸ਼ੁਭਲੀਨ ਕੌਰ, ਹਰਜੋਤ ਸਿੰਘ ਅਤੇ ਸ਼ੁਭਾਸ਼ਵੀ ਮਹੇਸ਼ਵਰੀ ਦੀ ਚੋਣ ਹੋਈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ।

Advertisement
×