ਸੜਕ ਲਈ ਧਰਨਾ ਦੇਣ ਦਾ ਫ਼ੈਸਲਾ
ਸਥਾਨਕ ਰਾਏਕੋਟ ਰੋਡ ਤੋਂ ਨਿਕਲਦੇ ਅਤੇ ਲੁਧਿਆਣਾ-ਫਿਰੋਜ਼ਪੁਰ ਕੌਮੀ ਸ਼ਾਹਰਾਹ ਨਾਲ ਜੋੜਦੇ ਕੱਚਾ ਮਲਕ ਰੋਡ ਨੂੰ ਪੱਕਾ ਕਰਵਾਉਣ ਲਈ ਦੁਕਾਨਦਾਰਾਂ ਨੇ ਧਰਨਾ ਲਾਉਣ ਦਾ ਐਲਾਨ ਕਰ ਦਿੱਤਾ ਹੈ। ਇਹ ਸੜਕ ਮਿਆਦ ਪੁੱਗਣ ਤੋਂ ਬਹੁਤ ਪਹਿਲਾਂ ਟੁੱਟ ਗਈ। ਕੁਝ ਸਮਾਂ ਪਹਿਲਾਂ ਵਰਤਮਾਨ...
Advertisement
ਸਥਾਨਕ ਰਾਏਕੋਟ ਰੋਡ ਤੋਂ ਨਿਕਲਦੇ ਅਤੇ ਲੁਧਿਆਣਾ-ਫਿਰੋਜ਼ਪੁਰ ਕੌਮੀ ਸ਼ਾਹਰਾਹ ਨਾਲ ਜੋੜਦੇ ਕੱਚਾ ਮਲਕ ਰੋਡ ਨੂੰ ਪੱਕਾ ਕਰਵਾਉਣ ਲਈ ਦੁਕਾਨਦਾਰਾਂ ਨੇ ਧਰਨਾ ਲਾਉਣ ਦਾ ਐਲਾਨ ਕਰ ਦਿੱਤਾ ਹੈ। ਇਹ ਸੜਕ ਮਿਆਦ ਪੁੱਗਣ ਤੋਂ ਬਹੁਤ ਪਹਿਲਾਂ ਟੁੱਟ ਗਈ। ਕੁਝ ਸਮਾਂ ਪਹਿਲਾਂ ਵਰਤਮਾਨ ਪੰਜਾਬ ਸਰਕਾਰ ਨੇ ਇਹ ਸੜਕ ਬਣਾਉਣ ਦੀ ਮਨਜ਼ੂਰੀ ਦਿੱਤੀ ਜਿਸ ਮਗਰੋਂ ਰੇਲਵੇ ਫਾਟਕਾਂ ਤੋਂ ਹਾਈਵੇਅ ਵਾਲੇ ਪਾਸੇ ਤਾਂ ਪ੍ਰੀਮਿਕਸ ਪਾ ਕੇ ਨਵੀਂ ਸੜਕ ਬਣਾ ਦਿੱਤੀ ਗਈ, ਪਰ ਫਾਟਕਾਂ ਤੋਂ ਰਾਏਕੋਟ ਰੋਡ ਵਾਲੇ ਦੂਜੇ ਪਾਸੇ ਸੜਕ ਪੁੱਟ ਕੇ ਛੱਡ ਦਿੱਤੀ ਗਈ। ਹੁਣ ਲੋਕ ਕਾਫੀ ਦੇਰ ਤੋਂ ਇਨ੍ਹਾਂ ਰੋੜੇ ਪੱਥਰਾਂ ਤੋਂ ਔਖੇ ਹੋ ਕੇ ਲੰਘਣ ਲਈ ਮਜਬੂਰ ਹਨ। ਇਲਾਕਾ ਵਾਸੀ ਅਮਰਜੀਤ ਸਿੰਘ ਤੇ ਦਵਿੰਦਰਜੀਤ ਸਿੰਘ ਨੇ ਕਿਹਾ ਕਿ ਇਸ ਸੜਕ ’ਤੇ ਪਏ ਪੱਥਰਾਂ ਕਾਰਨ ਹਾਦਸੇ ਵਾਪਰ ਰਹੇ ਹਨ।
Advertisement
Advertisement
×

