ਪੰਡਿਤ ਸ਼ਰਧਾ ਰਾਮ ਫਿਲੌਰੀ ਦਾ ਜਨਮ ਦਿਨ ਮਨਾਉਣ ਦਾ ਫ਼ੈਸਲਾ
ਪੰਡਿਤ ਸ਼ਰਧਾ ਰਾਮ ਫਿਲੌਰੀ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ ਪੰਜਾਬ ਦੀ ਮੀਟਿੰਗ ਸਰਕਟ ਹਾਊਸ ਵਿਖੇ ਸੁਸਾਇਟੀ ਵੱਲੋਂ ਮਹਾਨ ਲੇਖਕ, ਸੁਤੰਤਰਤਾ ਸੰਗਰਾਮੀ, ਸਮਾਜ ਸੁਧਾਰਕ ਤੇ ਆਰਤੀ ‘ਓਮ ਜੈ ਜਗਦੀਸ਼ ਹਰੇ- ਸੁਆਮੀ ਜੈ ਜਗਦੀਸ਼ ਹਰੇ’ ਦੇ ਰਚੇਤਾ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ 188ਵਾਂ ਜਨਮ ਦਿਨ 28 ਸਤੰਬਰ ਨੂੰ ਸੰਗਲਾਂ ਵਾਲਾ ਸ਼ਿਵਾਲਾ (ਪ੍ਰਾਚੀਨ ਮੰਦਿਰ) ਵਿੱਚ ਮਹੰਤ ਨਰਾਇਣ ਪੁਰੀ ਦੀ ਸਰਪ੍ਰਸਤੀ ਹੇਠ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਅੱਜ ਇੱਥੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਪ੍ਰਧਾਨ ਪੁਰੀਸ਼ ਸਿੰਗਲਾ ਅਤੇ ਕਨਵੀਨਰ ਨਵਦੀਪ ਨਵੀ ਦੀ ਸਰਪ੍ਰਸਤੀ ਹੇਠ ਹੋਈ ਮੀਟਿੰਗ ਵਿੱਚ ਦਰਸ਼ਨ ਲਾਲ ਬਵੇਜਾ ਮੁੱਖ ਮਹਿਮਾਨ ਵਜੋਂ ਪਹੁੰਚੇ ਜਦਕਿ ਮਨਮੋਹਣ ਕੌੜਾ ਅਤੇ ਵਰਿੰਦਰ ਅਗਰਵਾਲ ਉਪ ਚੇਅਰਮੈਨ, ਸਤੀਸ਼ ਬਜਾਜ ਅਤੇ ਚੰਦਰਸ਼ੇਖਰ ਪ੍ਰਭਾਕਰ ਸਰਪ੍ਰਸਤ, ਅਸ਼ਵਨੀ ਮਹੰਤ ਐਡਵੋਕੇਟ ਮੀਤ ਪ੍ਰਧਾਨ, ਆਰਐਨ ਨਾਈਯਰ ਸਰਪ੍ਰਸਤ, ਜਸਵੀਰ ਸਿੰਘ ਰਾਣਾ ਸਕੱਤਰ ਅਤੇ ਸੁਨੀਲ ਮੈਣੀ ਮੀਤ ਪ੍ਰਧਾਨ ਸ਼ਾਮਿਲ ਹੋਏ।
ਇਸ ਸਮੇਂ ਬਾਵਾ ਅਤੇ ਪੁਰੀਸ਼ ਨੇ ਦੱਸਿਆ ਕਿ ਪੰਡਿਤ ਜੀ ਦਾ ਦੇਸ਼ ਦੀ ਆਜ਼ਾਦੀ ਲਈ ਅਹਿਮ ਯੋਗਦਾਨ ਹੈ ਅਤੇ ਉਨ੍ਹਾਂ ਨੇ ਸਤੀ ਪ੍ਰਥਾ ਅਤੇ ਬਾਲ ਵਿਆਹ ਦਾ ਵਿਰੋਧ ਕਰਦਿਆਂ ਇਸਤਰੀ ਜਾਤੀ ਦੇ ਸਮਾਜਿਕ ਨਿਆਂ ਅਤੇ ਸਨਮਾਨ ਲਈ ਜੱਦੋ-ਜਹਿਦ ਕੀਤਾ ਸੀ। ਉਨ੍ਹਾਂ ਵੱਲੋਂ ਲਿਖਿਆ ਨਾਵਲ "ਭਾਗਿਆਵਤੀ" ਉਸ ਸਮੇਂ ਲੜਕੀਆਂ ਨੂੰ ਵਿਆਹ ਸਮੇਂ ਦਾਜ ਵਿੱਚ ਦਿੱਤਾ ਜਾਂਦਾ ਸੀ। ਇਸ ਸਮੇਂ ਨਵਦੀਪ ਨਵੀ ਨੇ ਜਾਣਕਾਰੀ ਦਿੱਤੀ ਕਿ 28 ਸਤੰਬਰ ਨੂੰ 11 ਸਮਾਜ੍ਹ ਸੇਵੀ ਸਖ਼ਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ।ਮੀਟਿੰਗ ਦੌਰਾਨ ਮਿੰਟੂ ਸੱਚਦੇਵਾ ਸੈਕਟਰੀ, ਲੱਕੀ ਮੂੰਗਾ ਸੈਕਟਰੀ, ਅਮਰੀਕ ਸਿੰਘ ਬੱਤਰਾ, ਕੁਨਾਲ ਗਰਗ, ਵਿਨੈ ਜੈਨ, ਗੁਲਸ਼ਨ ਬਾਵਾ, ਵਿਕਾਸ ਚੋਪੜਾ ਵੀ ਹਾਜ਼ਰ ਸਨ।