‘ਨੌਜਵਾਨ ਵਿਸ਼ਵ ਸ਼ਾਂਤੀ ਦੇ ਮਸ਼ਾਲਧਾਰੀ’ ਵਿਸ਼ੇ ’ਤੇ ਬਹਿਸ ਮੁਕਾਬਲਾ
ਅਖਿਲੇਸ਼ ਪਹਿਲੇ, ਵੈਭਵ ਦੂਜੇ ਤੇ ਖੁਸ਼ੀ ਤੀਜੇ ਸਥਾਨ ’ਤੇ ਰਹੀ
ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ, ਲੁਧਿਆਣਾ ਦੀ ਐਨ ਐਸ ਐਸ ਯੂਨਿਟ ਨੇ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਦੇ ਸਬੰਧ ’ਚ ‘ਨੌਜਵਾਨ ਵਿਸ਼ਵ ਸ਼ਾਂਤੀ ਦੇ ਮਸ਼ਾਲਧਾਰੀ’ ਵਿਸ਼ੇ ’ਤੇ ਬਹਿਸ ਮੁਕਾਬਲਾ ਕਰਵਾਇਆ ਗਿਆ। ਇਹ ਸਮਾਗਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ, ਪ੍ਰੋਫੈਸਰ (ਡਾ.) ਰੇਣੂ ਵਿਗ ਅਤੇ ਪੀ ਯੂ ਆਰ ਸੀ ਲੁਧਿਆਣਾ ਦੇ ਡਾਇਰੈਕਟਰ, ਪ੍ਰੋਫੈਸਰ (ਡਾ.) ਆਸ਼ੀਸ਼ ਵਿਰਕ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ।
ਮੁਕਾਬਲੇ ਵਿੱਚ ਨੌਂ ਭਾਗੀਦਾਰਾਂ ਨੇ ਹਿੱਸਾ ਲਿਆ। ਮੁਕਾਬਲੇ ਵਿੱਚ ਐਨ ਐਸ ਐਸ ਵਾਲੰਟੀਅਰਾਂ ਅਤੇ ਫੈਕਲਟੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੁਕਾਬਲੇ ਵਿੱਚ ਬੀ.ਏ.ਐਲ.ਐਲ.ਬੀ ਪਹਿਲੇ ਸਾਲ ਦੇ ਅਖਿਲੇਸ਼ ਸ਼ਰਮਾ ਨੇ ਪਹਿਲਾ, ਐਲ.ਐਲ.ਬੀ ਤੀਜੇ ਸਾਲ ਦੇ ਵੈਭਵ ਮਹਾਜਨ ਨੇ ਦੂਜਾ ਅਤੇ ਬੀ.ਏ.ਐਲ.ਐਲ.ਬੀ ਦੂਜੇ ਸਾਲ ਦੀ ਖੁਸ਼ੀ ਕੋਹਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਪ੍ਰੋਗਰਾਮ ਐਨ ਐਸ ਐਸ ਪ੍ਰੋਗਰਾਮ ਅਫਸਰ ਡਾ. ਮੀਰਾ ਨਾਗਪਾਲ, ਫੈਕਲਟੀ ਕੋਆਰਡੀਨੇਟਰ ਬਨਵੀਰ ਕੌਰ ਝਿੰਗਰ ਵੱਲੋਂ ਕੀਤਾ ਗਿਆ ਸੀ। ਵਿਦਿਆਰਥੀ ਕੋਆਰਡੀਨੇਟਰ ਦਿਵਰੂਪ ਕੌਰ ਅਤੇ ਵਿਭੋਰ ਮਿੱਤਲ ਨੇ ਹੋਰ ਐਨ ਐਸ ਐਸ ਵਲੰਟੀਅਰਾਂ ਦੇ ਨਾਲ ਮਿਲ ਕੇ ਆਪਣੇ ਸਮਰਪਿਤ ਯਤਨਾਂ ਨਾਲ ਵਧੀਆ ਪ੍ਰਬੰਧ ਕਰਕੇ ਪ੍ਰੋਗਰਾਮ ਦੀ ਸਫਲਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।