ਸੜਕ ਹਾਦਸੇ ਵਿੱਚ ਹਲਾਕ
ਮਾਨਸਾ (ਪੱਤਰ ਪ੍ਰੇਰਕ): ਪਿੰਡ ਮਲਕਪੁਰ ਖਿਆਲਾ ’ਚ ਇੱਕ ਮੋਟਰਸਾਈਕਲ ਦੀ ਟੱਕਰ ਕਾਰਨ ਮੌਤ ਦੇ ਮਾਮਲੇ ਵਿੱਚ ਥਾਣਾ ਸਦਰ ਮਾਨਸਾ ਦੀ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐੱਸਆਈ ਸੋਨੂੰ ਨੇ ਦੱਸਿਆ ਕਿ ਮੁਦੱਈ ਬਲਜੀਤ ਸਿੰਘ...
Advertisement
ਮਾਨਸਾ (ਪੱਤਰ ਪ੍ਰੇਰਕ): ਪਿੰਡ ਮਲਕਪੁਰ ਖਿਆਲਾ ’ਚ ਇੱਕ ਮੋਟਰਸਾਈਕਲ ਦੀ ਟੱਕਰ ਕਾਰਨ ਮੌਤ ਦੇ ਮਾਮਲੇ ਵਿੱਚ ਥਾਣਾ ਸਦਰ ਮਾਨਸਾ ਦੀ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐੱਸਆਈ ਸੋਨੂੰ ਨੇ ਦੱਸਿਆ ਕਿ ਮੁਦੱਈ ਬਲਜੀਤ ਸਿੰਘ ਵਾਸੀ ਮਲਕਪੁਰ ਖਿਆਲਾ ਦੁਆਰਾ ਦਰਜ ਕਰਵਾਈ ਸ਼ਿਕਾਇਤ ਅਨੁਸਾਰ 6 ਫਰਵਰੀ ਨੂੰ ਜਦੋਂ ਉਹ ਆਪਣੇ ਚਾਚੇ ਦੇ ਲੜਕੇ ਗੁਰਮੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਮਲਕਪੁਰ ਖਿਆਲਾ ਦੇ ਨਾਲ ਸੈਰ ਕਰਦੇ ਮਾਲਵਾ ਕਾਲਜ ਕੋਲ ਪੁੱਜੇ ਤਾਂ ਇੱਕ ਅਣਪਛਾਤੇ ਵਿਅਕਤੀ ਨੇ ਮੋਟਰਸਾਈਕਲ ਨੰਬਰ ਪੀ.ਬੀ 30 ਐਨ-9321 ਮਗਰੋਂ ਲਿਆ ਕੇ ਗੁਰਮੀਤ ਸਿੰਘ ਵਿੱਚ ਮਾਰਿਆ। ਇਸ ਦੌਰਾਨ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਣ ਮੌਕੇ ਰਾਹ ’ਚ ਮੌਤ ਹੋ ਗਈ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
Advertisement
Advertisement
×