DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਤਰ-ਸਕੂਲ ਲੋਕ ਗੀਤ ਮੁਕਾਬਲਾ ਡੇਏਵੀ ਨੇ ਜਿੱਤਿਆ

ਲੁਧਿਆਣਾ ਸਹੋਦਿਆ ਇੰਟਰ-ਸਕੂਲ ਲੋਕ ਗੀਤ ਸਮੂਹ ਗਾਇਨ ਮੁਕਾਬਲਾ ਡੀਏਵੀ ਪਬਲਿਕ ਸਕੂਲ ਵਿੱਚ ਪ੍ਰਿੰਸੀਪਲ ਡਾ. ਸਤਵੰਤ ਕੌਰ ਭੁੱਲਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸੀਬੀਐਸਈ ਬੋਰਡ ਤੋਂ ਮਾਨਤਾ ਪ੍ਰਾਪਤ 31 ਸਕੂਲਾਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਸੇਵਾ ਮੁਕਤ...
  • fb
  • twitter
  • whatsapp
  • whatsapp
featured-img featured-img
ਇਨਾਮ ਪ੍ਰਾਪਤ ਕਰਦੀ ਹੋਈ ਜੇਤੂ ਟੀਮ। -ਫੋਟੋ: ਬਸਰਾ
Advertisement

ਲੁਧਿਆਣਾ ਸਹੋਦਿਆ ਇੰਟਰ-ਸਕੂਲ ਲੋਕ ਗੀਤ ਸਮੂਹ ਗਾਇਨ ਮੁਕਾਬਲਾ ਡੀਏਵੀ ਪਬਲਿਕ ਸਕੂਲ ਵਿੱਚ ਪ੍ਰਿੰਸੀਪਲ ਡਾ. ਸਤਵੰਤ ਕੌਰ ਭੁੱਲਰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਸੀਬੀਐਸਈ ਬੋਰਡ ਤੋਂ ਮਾਨਤਾ ਪ੍ਰਾਪਤ 31 ਸਕੂਲਾਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਸੇਵਾ ਮੁਕਤ ਲੈਕਚਰਾਰ ਦਲਜੀਤ ਕੌਰ ਅਤੇ ਐਸੋਸੀਏਸਟ ਪ੍ਰੋਫੈਸਰ ਅਮਰਜੀਤ ਸਿੰਘ ਆਨੰਦ ਨੇ ਮੁੱਖ ਜੱਜਾਂ ਵਜੋਂ ਅਹਿਮ ਭੂਮਿਕਾ ਨਿਭਾਈ। ਇਸ ਮੁਕਾਬਲੇ ਵਿੱਚ ਡੀਏਵੀ ਪਬਲਿਕ ਸਕੂਲ ਬੀਆਰਐਸ ਨਗਰ ਦੀ ਟੀਮ ਨੇ ਪਹਿਲਾ, ਜੀਸਸ ਸੈਕਰਟ ਹਾਰਟ ਸਕੂਲ ਦੀ ਟੀਮ ਨੇ ਦੂਜਾ ਅਤੇ ਬੀਸੀਐਮ ਸਿੰਗਲਾ ਇਨਕਲੇਵ ਲਲਤੋਂ ਕਲਾਂ ਦੀ ਟੀਮ ਨੂੰ ਤੀਜਾ ਸਥਾਨ ਮਿਲਿਆ। ਇਨ੍ਹਾਂ ਤੋਂ ਇਲਾਵਾ ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਦੀ ਟੀਮ ਨੂੰ ਹੌਸਲਾ ਵਧਾਊ ਇਨਾਮ ਦਿੱਤਾ ਗਿਆ। ਸਕੂਲ ਦੀ ਪ੍ਰਿੰਸੀਪਲ ਡਾ. ਭੁੱਲਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।  -ਖੇਤਰੀ ਪ੍ਰਤੀਨਿਧ

Advertisement

Advertisement
×