ਅਰੋਬਿਕਸ ’ਚ ਡੀਏਵੀ ਦੀ ਟੀਮ ਜੇਤੂ
ਡੀਏਵੀ ਨੈਸ਼ਨਲ ਕਲਸਟਰ ਖੇਡਾਂ ਵਿੱਚ ਸਥਾਨਕ ਡੀਏਵੀ ਸੈਂਟਨਰੀ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਅਰੋਬਿਕਸ ਵਿੱਚ ਹਿੱਸਾ ਲਿਆ ਅਤੇ ਜਿੱਤ ਹਾਸਲ ਕੀਤੀ। ਪ੍ਰਿੰਸੀਪਲ ਡਾ. ਵੇਦ ਵਰਤ ਪਲਾਹ ਨੇ ਦੱਸਿਆ ਕਿ ਅੰਡਰ-17 ਅਤੇ ਅੰਡਰ-19 ਅਰੋਬਿਕਸ ਵਿੱਚ ਦੋਵੇਂ ਟੀਮਾਂ ਨੇ ਹੀ ਸੋਨ ਤਗ਼ਮੇ...
Advertisement
ਡੀਏਵੀ ਨੈਸ਼ਨਲ ਕਲਸਟਰ ਖੇਡਾਂ ਵਿੱਚ ਸਥਾਨਕ ਡੀਏਵੀ ਸੈਂਟਨਰੀ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਅਰੋਬਿਕਸ ਵਿੱਚ ਹਿੱਸਾ ਲਿਆ ਅਤੇ ਜਿੱਤ ਹਾਸਲ ਕੀਤੀ। ਪ੍ਰਿੰਸੀਪਲ ਡਾ. ਵੇਦ ਵਰਤ ਪਲਾਹ ਨੇ ਦੱਸਿਆ ਕਿ ਅੰਡਰ-17 ਅਤੇ ਅੰਡਰ-19 ਅਰੋਬਿਕਸ ਵਿੱਚ ਦੋਵੇਂ ਟੀਮਾਂ ਨੇ ਹੀ ਸੋਨ ਤਗ਼ਮੇ ਪ੍ਰਾਪਤ ਕਰਕੇ ਸਟੇਟ ਪੱਧਰ ’ਤੇ ਕਬਜ਼ਾ ਕੀਤਾ ਹੈ। ਅੰਡਰ-17 ਵਿੱਚ ਹਰਮਨ, ਮਾਨਵੀ, ਮੰਨਤ, ਸਾਨਵੀ, ਜੈਸਮੀਨ ਅਤੇ ਗੁਨੀਤ ਕੌਰ ਨੇ ਭਾਗ ਲਿਆ। ਅੰਡਰ-19 ਟੀਮ ਵਿੱਚ ਭਵਜੋਤ ਕੌਰ, ਨਿਹਾਰੀਕਾ, ਨਿਸ਼ਟਾ, ਏਂਜਲ, ਪ੍ਰਾਰਥਨਾ ਅਤੇ ਜਾਹਨਵੀ ਨੇ ਬਿਹਤਰੀਨ ਪੇਸ਼ਕਾਰੀ ਦਿੱਤੀ। ਇਨ੍ਹਾਂ ਵਿਦਿਆਰਥੀਆਂ ਦਾ ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਪਲਾਹ ਅਤੇ ਸਮੂਹ ਸਟਾਫ਼ ਨੇ ਨਿੱਘਾ ਸਵਾਗਤ ਕੀਤਾ ਅਤੇ ਮੁਬਾਰਕਬਾਦ ਦਿੱਤੀ।
Advertisement
Advertisement
×