DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਰਾਟੇ ’ਚ ਡੀਏਵੀ ਸਕੂਲ ਅੱਵਲ

3 ਸੋਨ ਤੇ 4 ਚਾਂਦੀ ਦੇ ਤਗ਼ਮੇ ਜਿੱਤੇ
  • fb
  • twitter
  • whatsapp
  • whatsapp
featured-img featured-img
ਜੇਤੂ ਖਿਡਾਰੀਆਂ ਨਾਲ ਪ੍ਰਿੰਸੀਪਲ ਤੇ ਕੋਚ। -ਫੋਟੋ: ਸ਼ੇਤਰਾ
Advertisement

ਡੀਏਵੀ ਨੈਸ਼ਨਲ ਸਪੋਰਟਸ ਦੀਆਂ ਕਲੱਸਟਰ ਖੇਡਾਂ ਵਿੱਚ ਜਗਰਾਉਂ ਦੇ ਡੀਏਵੀ ਸਕੂਲ ਦੇ ਕਰਾਟੇ ਅੰਡਰ- 14 ਲੜਕਿਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਡਾ. ਵੇਦ ਵਰਤ ਪਲਾਹ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਕਰਾਟੇ ਖਿਡਾਰੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਅੰਡਰ-14 ਵਿੱਚ ਤਿੰਨ ਸੋਨ ਤਗ਼ਮੇ, ਚਾਰ ਚਾਂਦੀ ਦੇ ਅਤੇ ਦੋ ਕਾਂਸੀ ਦੇ ਤਗ਼ਮੇ ਹਾਸਲ ਕੀਤੇ ਹਨ। ਇਸ ਤਰ੍ਹਾਂ ਡੀਏਵੀ ਸਕੂਲ ਨੇ ਇਨ੍ਹਾਂ ਖੇਡਾਂ ਦੇ ਕਰਾਟੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਆਉਣ ’ਤੇ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ -35 ਕਿਲੋ ਵਿੱਚ ਹੈਵਨ ਬੈਕਟਰ ਨੇ ਸੋਨ, -40 ਕਿਲੋ ਵਿੱਚ ਜੈਵਿਨ ਭਾਰਦਵਾਜ ਨੇ, -45 ਕਿਲੋ ਵਿੱਚ ਪਰਵਾਜ਼ ਸਿੰਘ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ।

Advertisement

ਇਸੇ ਤਰ੍ਹਾਂ -45 ਕਿਲੋ ਵਿੱਚ ਮਨਕਰਨ ਸਿੰਘ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਹੈ। -50 ਕਿਲੋ ਵਿੱਚ ਯੁਵਰਾਜ ਨੇ ਕਾਂਸੀ, -55 ਕਿਲੋ ਵਿੱਚ ਮਨਮੈ ਪੱਬੀ ਨੂੰ ਚਾਂਦੀ, -60 ਕਿਲੋ ਵਿੱਚ ਪ੍ਰਭਨੂਰ ਸਿੰਘ ਨੇ ਚਾਂਦੀ, -60 ਕਿਲੋ ਵਿੱਚ ਗੁਰਫ਼ਤਿਹ ਸਿੰਘ ਕਾਂਸੀ, +60 ਕਿਲੋ ਵਿੱਚ ਭਾਰਗਵ ਮਲਹੋਤਰਾ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਪ੍ਰਿੰਸੀਪਲ ਪਲਾਹ ਨੇ ਸਾਰੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਸਨਮਾਮਿਤ ਵੀ ਕੀਤਾ। ਇਸ ਮੌਕੇ ਡੀਪੀਈ ਹਰਦੀਪ ਸਿੰਘ, ਡੀਪੀਈ ਸੁਰਿੰਦਰ ਪਾਲ ਵਿੱਜ ਅਤੇ ਡੀਪੀਈ ਸੁਰਿੰਦਰ ਕੌਰ ਤੂਰ ਸਟਾਫ਼ ਹਾਜ਼ਰ ਸੀ।

Advertisement
×