ਇਥੋਂ ਦੇ ਡੀਏਵੀ ਸਕੂਲ ਵੱਲੋਂ ਐਤਵਾਰ ਨੂੰ ‘ਰਨ ਫਾਰ ਡੀਏਵੀ’ ਮੈਰਾਥਨ ਕਰਵਾਈ ਗਈ। ਇਸ ਵਿੱਚ ਵਿਦਿਆਰਥੀਆਂ ਦੇ ਨਾਲ ਮੋਹਤਬਰ, ਪ੍ਰਿੰਸੀਪਲ ਵੇਦ ਵਰਤ ਪਲਾਹ ਤੇ ਸਕੂਲ ਸਟਾਫ਼ ਨੇ ਹਿੱਸਾ ਲਿਆ। ਡੀਏਵੀ ਅਤੇ ਸੀਐੱਮਸੀ ਸੰਸਥਾਵਾਂ ਦੀ ਅਗਵਾਈ ਹੇਠ ਇਹ ਮੈਰਾਥਨ ਆਰਿਆ ਰਸਤ ਡਾ. ਪੂਨਮ ਸੂਰੀ ਦੇ ਆਸ਼ੀਰਵਾਦ ਨਾਲ ਹੋਈ। ਸਕੂਲ ਦੇ ਪ੍ਰਿੰਸੀਪਲ ਪਲਾਹ ਨੇ ਦੱਸਿਆ ਕਿ ਮੈਰਾਥਨ ਦਾ ਉਦੇਸ਼ ਸਿਹਤ, ਸ਼ਾਂਤੀ ਅਤੇ ਏਕਤਾ ਨੂੰ ਉਤਸ਼ਾਹਤ ਕਰਨਾ ਸੀ। ਮੈਰਾਥਨ ਦੀ ਸ਼ੁਰੂਆਤ ਪ੍ਰਾਰਥਨਾ ਸਭਾ ਨਾਲ ਕੀਤੀ ਗਈ। ਇਸ ਤੋਂ ਬਾਅਦ ਸਕੂਲ ਦੇ ਡੀਪੀਈ ਹਰਦੀਪ ਸਿੰਘ, ਸੁਰਿੰਦਰਪਾਲ ਵਿੱਜ ਅਤੇ ਸੁਰਿੰਦਰ ਕੌਰ ਤੂਰ ਨੇ ਬੱਚਿਆਂ ਨੂੰ ਮੈਰਾਥਨ ਲਈ ਗਰਮਜੋਸ਼ੀ ਨਾਲ ਦਿਸ਼ਾ ਨਿਰਦੇਸ਼ ਦਿੱਤੇ। ਇਸ ਦੌਰਾਨ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਰਾਜ ਕੁਮਾਰ ਭੱਲਾ, ਡਾ. ਮਦਨ ਮਿੱਤਲ, ਲੋਕ ਸੇਵਾ ਸੁਸਾਇਟੀ ਦੇ ਪ੍ਰਧਾਨ ਰਾਜਿੰਦਰ ਜੈਨ ਕਾਕਾ, ਪ੍ਰਿੰ. ਚਰਨਜੀਤ ਸਿੰਘ ਭੰਡਾਰੀ, ਸੰਜੇ ਕੁਮਾਰ ਬੱਬਾ ਨੇ ਮੈਰਾਥਨ ਦੇ ਉਦੇਸ਼ ਬਾਰੇ ਦੱਸਿਆ। ਉਨ੍ਹਾਂ ਬੱਚਿਆਂ ਵਿੱਚ ਸਕਾਰਾਤਮਕਤਾ ਭਰਪੂਰ ਸੋਚ ਪੈਦਾ ਕੀਤੀ। ਮੈਰਾਥਨ ਡੀਏਵੀ ਸੈਂਟਨਰੀ ਪਬਲਿਕ ਸਕੂਲ ਤੋਂ ਸ਼ੁਰੂ ਹੋਈ ਅਤੇ ਨਗਰ ਕੌਂਸਲ ਦਫ਼ਤਰ ਜਗਰਾਉਂ ਵਿਖੇ ਸਮਾਪਤ ਹੋਈ। ਵਿਦਿਆਰਥੀਆਂ ਦੇ ਨਾਲ ਅਧਿਆਪਕਾਂ ਨੇ ਵੀ ਇਸ ਮੈਰਾਥਨ ਵਿੱਚ ਜੋਸ਼ ਨਾਲ ਹਿੱਸਾ ਲਿਆ। ਸਮਾਪਤੀ ’ਤੇ ਪ੍ਰਿੰਸੀਪਲ ਪਲਾਹ ਨੇ ਮੈਰਾਥਨ ਵਿੱਚ ਭਾਗ ਲੈਣ ਵਾਲੇ ਸਾਰੇ ਮੈਂਬਰਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
+
Advertisement
Advertisement
Advertisement
Advertisement
Advertisement
×