DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨੱਚਦਾ ਪੰਜਾਬ ਯੂਥ ਵੈਲਫੇਅਰ ਕਲੱਬ ਵੱਲੋਂ ਸੱਭਿਆਰਚਾਰ ਪ੍ਰੋਗਰਾਮ

ਖੇਤਰੀ ਪ੍ਰਤੀਨਿਧ ਲੁਧਿਆਣਾ, 3 ਜੁਲਾਈ ਨੱਚਦਾ ਪੰਜਾਬ ਯੂਥ ਵੈਲਫੇਅਰ ਕਲੱਬ ਵੱਲੋਂ ਭੰਗੜਾ ਸਿਖਲਾਈ ਕੈਂਪ ਆਈਟੀਆਈ ਕਾਲਜ ਗਿੱਲ ਰੋਡ ’ਤੇ ਪਹਿਲੀ ਜੂਨ ਤੋਂ ਸ਼ੁਰੂ ਕੀਤਾ ਗਿਆ ਸੀ। ਕੈਂਪ ਵਿੱਚ ਹਿੱਸਾ ਲੈਣ ਵਾਲੇ ਸਾਰੇ ਹੀ ਸਿਖਿਆਰਥੀਆਂ ਨੇ ਜੀਐੱਨਈ ਕਾਲਜ ਵਿੱਚ ਕਰਵਾਏ ਗਏ...

  • fb
  • twitter
  • whatsapp
  • whatsapp
featured-img featured-img
ਸਮਾਗਮ ਦੌਰਾਨ ਸਰਟੀਫਿਕੇਟ ਪ੍ਰਾਪਤ ਕਰਦੇ ਹੋਏ ਸਿਖਿਆਰਥੀ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ

ਲੁਧਿਆਣਾ, 3 ਜੁਲਾਈ

Advertisement

ਨੱਚਦਾ ਪੰਜਾਬ ਯੂਥ ਵੈਲਫੇਅਰ ਕਲੱਬ ਵੱਲੋਂ ਭੰਗੜਾ ਸਿਖਲਾਈ ਕੈਂਪ ਆਈਟੀਆਈ ਕਾਲਜ ਗਿੱਲ ਰੋਡ ’ਤੇ ਪਹਿਲੀ ਜੂਨ ਤੋਂ ਸ਼ੁਰੂ ਕੀਤਾ ਗਿਆ ਸੀ। ਕੈਂਪ ਵਿੱਚ ਹਿੱਸਾ ਲੈਣ ਵਾਲੇ ਸਾਰੇ ਹੀ ਸਿਖਿਆਰਥੀਆਂ ਨੇ ਜੀਐੱਨਈ ਕਾਲਜ ਵਿੱਚ ਕਰਵਾਏ ਗਏ ਸਮਾਗਮ ਬੱਲੇ-ਬੱਲੇ 2023 ਵਿੱਚ ਹਿੱਸਾ ਲਿਆ। ਇਸ ਮੌਕੇ ਮੁੱਖ ਮਹਿਮਾਨ ਸੁਰਜੀਤ ਸਿੰਘ ਅਤੇ ਮਿਸ ਇੰਡੀਆ ਰਿਸ਼ੀਤਾ ਰਾਣਾ ਵਿਸ਼ੇਸ ਤੌਰ ’ਤੇ ਹਾਜ਼ਰ ਹੋਏ। ਕਲੱਬ ਦੇ ਚੇਅਰਮੈਨ ਜਸਦੇਵ ਸਿੰਘ ਸੇਖੋ ਨੇ ਦੱਸਿਆ ਕਿ ਕੈਂਪ ਦੌਰਾਨ ਬੱਚਿਆਂ ਤੋਂ ਇਲਾਵਾ ਨੌਜਵਾਨ ਮੁੰਡੇ, ਕੁੜੀਆਂ, ਅੌਰਤਾਂ ਅਤੇ ਮਰਦਾਂ ਨੂੰ ਭੰਗੜੇ ਦੀ ਸਿਖਲਾਈ ਦਿੱਤੀ ਗਈ ਸੀ। ਇਹ ਕੈਂਪ ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਕੈਨੇਡਾ ਵਾਸੀ ਦੀ ਦੇਖ ਹੇਠ ਨੇਪਰੇ ਚੜਿਆ| ਕਲੱਬ ਦੇ ਉਪ ਪ੍ਰਧਾਨ ਮਹਿੰਦਰ ਸਿੰਘ ਬਿੱਲਾ ਨੇ ਦੱਸਿਆ ਕਿ ਕਲੱਬ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਸੱਭਿਆਚਾਰ ਨਾਲ ਜੋੜ ਕੇ ਰੱਖਣਾ ਹੈ। ਸਿਖਿਆਰਥੀਆਂ ਨੂੰ ਸਰਟੀਫਕੇਟਾਂ ਅਤੇ ਟਰਾਫੀਅਾਂ ਨਾਲ ਵਿਸ਼ੇਸ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਏ ਮਹਿਮਾਨ ਸੁਰਜੀਤ ਸਿੰਘ ਐੱਮਡੀ ਕ੍ਰਿਸਟਲ ਸਵਿੱਚ ਗੇਅਰ ਅਤੇ ਮਿਸ ਇੰਡੀਆ ਰਿਸ਼ੀਤਾ ਰਾਣਾ ਨੇ ਸਿੱਖਿਆਰਥੀਆਂ ਨੂੰ ਇਨਾਮ ਵੰਡੇ। ਰਿਸ਼ੀਤਾ ਰਾਣਾ ਨੇ ਕਿਹਾ ਕਿ ਪੰਜਾਬ ਦੀਆਂ ਬਾਕੀ ਯੂਥ ਕਲੱਬਾਂ ਨੂੰ ਅਜਿਹੇ ਸੱਭਿਆਚਾਰ ਪ੍ਰੋਗਰਾਮ ਕਰਵਾਉਣੇ ਚਾਹੀਦੇ ਹਨ ਤਾਂ ਕਿ ਨੌਜਵਾਨਾਂ ਨੂੰ ਸੱਭਿਆਚਾਰ ਨਾਲ ਜੋੜਕੇ ਰੱਖਿਆ ਜਾ ਸਕੇ। ਇਸ ਮੌਕੇ ਪ੍ਰਸਿੱਧ ਐਂਕਰ ਤੇ ਸਟੇਜ਼ ਅਵਾਰਡੀ ਮਾਸਟਰ ਕਰਮਜੀਤ ਸਿੰਘ ਗਰੇਵਾਲ ਤੋ ਇਲਾਵਾ ਭੰਗੜਾ ਕੋਚ ਲਖਵੰਤ ਸਿੰਘ, ਭੰਗੜਾ ਕੋਚ ਸਰਿੰਦਰਜੀਤ ਕੌਰ, ਸੁੱਖਨਪਾਲ ਸਿੰਘ, ਬੇਅੰਤ ਸਿੰਘ, ਹਰਮੀਤ ਸਿੰਘ ਟਿੱਲੂ, ਭੁਪਿੰਦਰ ਵਿੱਕੀ, ਸੰਦੀਪ ਸਿੰਘ ਮਠਾੜੂ, ਗੁਰਬਖਸ਼ ਸਿੰਘ , ਹਰਵਿੰਦਰ ਸਿੰਘ, ਰਜਿੰਦਰ ਸਿੰਘ, ਅਵਤਾਰ ਸਿੰਘ ਕਲੇਰਾਂ ਵਾਲਾ, ਬਹਾਦਰ ਸਿੰਘ, ਪੰਜਾਬੀ ਗਾਇਕ ਡਾਲਰਜੀਤ ਸਿੰਘ, ਮਲਕੀਤ ਸਿੰਘ ਮੰਗਾ, ਦਲਜੀਤ ਕੌਰ ਮਾਠੜੂ ਕੋਚ ਅਤੇ ਅੰਤਰਰਾਸ਼ਟਰੀ ਢੋਲੀ ਮਾਸਟਰ ਰਕੇਸ਼ ਯੋਗੀ ਅਤੇ ਜਤਨ ਕੁਮਾਰ ਹਾਜ਼ਰ ਸਨ।

Advertisement

Advertisement
×