ਰਸੂਲੜਾ ਸਕੂਲ ’ਚ ਸੰਵਿਧਾਨ ਦਿਵਸ ਮਨਾਇਆ
ਅੱਜ ਇਥੋਂ ਦੇ ਨੇੜਲੇ ਪਿੰਡ ਰਸੂਲੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਕਰਮਜੀਤ ਸਿੰਘ ਸਿਫ਼ਤੀ ਦੀ ਪ੍ਰਧਾਨਗੀ ਹੇਠ ਸੰਵਿਧਾਨ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਵਿੱਚ ਐਡਵੋਕੇਟ ਜਗਜੀਤ ਸਿੰਘ ਔਜਲਾ ਮੁੱਖ ਬੁਲਾਰੇ ਵਜੋਂ ਪੇਸ਼...
ਅੱਜ ਇਥੋਂ ਦੇ ਨੇੜਲੇ ਪਿੰਡ ਰਸੂਲੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਕਰਮਜੀਤ ਸਿੰਘ ਸਿਫ਼ਤੀ ਦੀ ਪ੍ਰਧਾਨਗੀ ਹੇਠ ਸੰਵਿਧਾਨ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਵਿੱਚ ਐਡਵੋਕੇਟ ਜਗਜੀਤ ਸਿੰਘ ਔਜਲਾ ਮੁੱਖ ਬੁਲਾਰੇ ਵਜੋਂ ਪੇਸ਼ ਹੋਏ। ਸਕੂਲ ਲੈਕਚਰਾਰ ਰਾਜੇਸ਼ ਗਿਰੀ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਸੰਵਿਧਾਨ ਦਿਵਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਐਡਵੋਕੇਟ ਔਜਲਾ ਨੇ ਵਿਦਿਆਰਥੀਆਂ ਨੂੰ ਡਾ. ਅੰਬੇਡਕਰ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਦੁਆਰਾ ਲਿਖੇ ਸੰਵਿਧਾਨ ਸਬੰਧੀ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਭਾਰਤ ਰਤਨ ਭੀਮ ਰਾਓ ਅੰਬੇਡਕਰ ਨੇ ਵੱਖ ਵੱਖ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕਰਕੇ ਭਾਰਤ ਨੂੰ ਦੁਨੀਆ ਦਾ ਸਭ ਤੋਂ ਮਹਾਨ ਸੰਵਿਧਾਨ ਲਿਖ ਕੇ ਦਿੱਤਾ, ਜਿਸ ਤੋਂ ਅੱਜ ਵੀ ਅਨੇਕਾਂ ਦੇਸ਼ ਸੇਧ ਲੈਂਦੇ ਹਨ। ਇਸ ਮੌਕੇ ਬਲਵੀਰ ਸਿੰਘ ਭੱਟੀ, ਰਾਜ ਸਿੰਘ ਸੁਹਾਵੀ, ਪਾਲ ਸਿੰਘ ਕੈੜੇ, ਈਸ਼ਰ ਸਿੰਘ, ਪ੍ਰੇਮ ਸਿੰਘ ਬੰਗੜ, ਖੁਸ਼ੀ ਰਾਮ ਚੌਹਾਨ, ਅਜਮੇਰ ਸਿੰਘ, ਮਨਜੀਤ ਕੌਰ, ਰਕੇਸ਼ ਧੀਰ, ਜਸਵਿੰਦਰ ਸਿੰਘ, ਅਰਾਧਨਾ ਗਿਰੀ, ਰਾਜਵਿੰਦਰ ਸਿੰਘ, ਕਪਿਲ ਦੇਵ ਸੋਨੀ, ਅਮਨਪ੍ਰੀਤ ਸਿੰਘ, ਸ਼ਿੰਗਾਰਾ ਸਿੰਘ ਆਦਿ ਹਾਜ਼ਰ ਸਨ।

