ਕਾਂਗਰਸ ਨੇ ਬਲਾਕ ਸਮਿਤੀ ਜ਼ੋਨਾਂ ਲਈ ਉਮੀਦਵਾਰ ਐਲਾਨੇ
ਜ਼ਿਲ੍ਹਾ ਪਰਿਸ਼ਦ ਦੇ ਕੱਦੋਂ ਜ਼ੋਨ ਤੋਂ ਗੁਰਵਿੰਦਰ ਟੀਨੂੰ ਅਤੇ ਰਾਮਗੜ੍ਹ ਸਰਦਾਰਾਂ ਤੋਂ ਅਵਤਾਰ ਤਾਰੀ ਚੋਣ ਮੈਦਾਨ ’ਚ
ਕਾਂਗਰਸ ਵੱਲੋਂ ਵਿਧਾਇਕ ਲਖਵੀਰ ਸਿੰਘ ਲੱਖਾ ਦੀ ਅਗਵਾਈ ਹੇਠ ਵੱਖ-ਵੱਖ ਜ਼ੋਨਾਂ ਤੋਂ ਬਲਾਕ ਸਮਿਤੀ ਦੇ ਉਮੀਦਵਾਰ ਐਲਾਨੇ ਗਏ ਹਨ ਜਿਨ੍ਹਾਂ ਵਿੱਚ ਸਿਰਥਲਾ ਜ਼ੋਨ ਤੋਂ ਸਾਬਕਾ ਉਪ ਚੇਅਰਮੈਨ ਗੁਰਦੀਪ ਸਿੰਘ ਜੁਲਮਗੜ, ਸਿਹੋੜਾ ਜ਼ੋਨ ਤੋਂ ਖੁਸ਼ਪ੍ਰੀਤ ਸਿੰਘ, ਘਣਗਸ ਜ਼ੋਨ ਤੋਂ ਕਰਮਜੀਤ ਕੌਰ, ਬਰਮਾਲੀਪੁਰ ਜ਼ੋਨ ਤੋਂ ਮਨਪ੍ਰੀਤ ਕੌਰ, ਰਾਮਪੁਰ ਜ਼ੋਨ ਤੋਂ ਸੁਖਬੀਰ ਸਿੰਘ, ਰੌਣੀ ਜ਼ੋਨ ਤੋਂ ਸਾਬਕਾ ਸਰਪੰਚ ਰੁਪਿੰਦਰ ਸਿੰਘ ਭਰਥਲਾ, ਬੇਗੋਵਾਲ ਜ਼ੋਨ ਤੋਂ ਮਨਜੀਤ ਕੌਰ, ਘੁਡਾਣੀ ਕਲਾਂ ਤੋਂ ਹਰਦੀਪ ਕੌਰ, ਬਿਲਾਸਪੁਰ ਜ਼ੋਨ ਤੋਂ ਹਰਵਿੰਦਰ ਸਿੰਘ, ਕੂਹਲੀ ਕਲਾ ਜੋਨਤੋਂ ਨਿਰਮਲ ਸਿੰਘ ਗੋਗਾ, ਰਾਜਗੜ੍ਹ ਜ਼ੋਨ ਤੋਂ ਰਵਿੰਦਰਪਾਲ ਸਿੰਘ ਰਾਣਾ, ਬੁਆਣੀ ਜੋਨਤੋਂ ਗਗਨਦੀਪ ਸਿੰਘ ਲੰਡਾ ਤੇ ਮਕਸੂਦੜਾ ਜ਼ੋਨ ਤੋਂ ਸ਼ਮਸ਼ੇਰ ਸਿੰਘ ਜੱਲਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਪਿੰਡ ਸਿਆੜ੍ਹ ਜ਼ੋਨ ਤੋਂ ਕਾਂਗਰਸ ਪਾਰਟੀ ਵੱਲੋਂ ਪ੍ਰੋਫੈਸਰ ਗੁਰਮੁੱਖ ਸਿੰਘ ਗੋਮੀ ਅਤੇ ਆਮ ਆਦਮੀ ਪਾਰਟੀ ਦੇ ਕੋ-ਆਰਡੀਨੇਟਰ ਪ੍ਰਗਟ ਸਿੰਘ ਸਿਆੜ ਦੀ ਸਿੱਧੀ ਟੱਕਰ ਹੋਵੇਗੀ, ਜਿੱਥੇ ਮੁਕਾਬਲਾ ਰੌਚਕ ਹੋਵੇਗਾ। ਕਾਂਗਰਸ ਪਾਰਟੀ ਵੱਲੋਂ (ਜਨਰਲ) ਜ਼ਿਲ੍ਹਾ ਪਰਿਸ਼ਦ ਮੈਂਬਰ ਦੀ ਚੋਣ ਵਿੱਚ ਕੱਦੋਂ ਜ਼ੋਨ ਤੋਂ ਕਾਂਗਰਸ ਦੇ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਟੀਨੂੰ ਨੂੰ ਚੋਣ ਮੈਦਾਨ ਵਿੱਚ ਗਿਆ ਹੈ। ਰਾਮਗੜ੍ਹ ਸਰਦਾਰਾਂ ਜ਼ੋਨ ਤੋਂ (ਰਿਜ਼ਰਵ) ਕਾਂਗਰਸ ਦੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਅਤੇ ਚੇਅਰਮੈਨ ਕਮਲਜੀਤ ਸਿੰਘ ਸਿਆੜ ਵੱਲੋਂ ਅਵਤਾਰ ਸਿੰਘ ਤਾਰੀ ਨੂੰ ਸਿਰੋਪਾਓ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਮਾਛੀਵਾੜਾ (ਪੱਤਰ ਪ੍ਰੇਰਕ): ਬਲਾਕ ਮਾਛੀਵਾੜਾ ਤੋਂ ਕਾਂਗਰਸ ਪਾਰਟੀ ਵੱਲੋਂ 16 ਬਲਾਕ ਸਮਿਤੀ ਜ਼ੋਨਾਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। ਇਸ ਸਬੰਧੀ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਕਰਦਿਆਂ ਦੱਸਿਆ ਗਿਆ ਕਿ ਜ਼ੋਨ ਪੰਜਗਰਾਈਆਂ ਤੋਂ ਰਾਜਨ ਕੁਮਾਰ ਉਧੋਵਾਲ ਕਲਾਂ, ਖੀਰਨੀਆਂ ਤੋਂ ਜਸਪ੍ਰੀਤ ਸਿੰਘ ਮੁਸ਼ਕਾਬਾਦ, ਤੱਖਰਾਂ ਤੋਂ ਕਮਲਜੀਤ ਕੌਰ, ਹੇਡੋਂ ਬੇਟ ਤੋਂ ਗੁਰਜੀਤ ਕੌਰ, ਚਕਲੀ ਆਦਲ ਭਿੰਦਰ ਕੌਰ, ਹਿਆਤਪੁਰ ਤੋਂ ਸਤਿੰਦਰ ਕੌਰ, ਮਾਛੀਵਾੜਾ ਖਾਮ ਤੋਂ ਜਸਪਾਲ ਕੌਰ, ਰੱਤੀਪੁਰ ਤੋਂ ਕੁਲਵਿੰਦਰ ਕੌਰ, ਕਕਰਾਲਾ ਕਲਾਂ ਤੋਂ ਗੁਰਪ੍ਰੀਤ ਕੌਰ, ਹੇਡੋਂ ਢਾਹਾ ਤੋਂ ਈਸ਼ਾ ਖੁੱਲਰ, ਮਾਣੇਵਾਲ ਤੋਂ ਲਖਵੀਰ ਸਿੰਘ, ਜਾਤੀਵਾਲ ਤੋਂ ਅੰਜੇ ਕੁਮਾਰ, ਗਹਿਲੇਵਾਲ ਤੋਂ ਸਾਬਕਾ ਸਰਪੰਚ ਰਾਣਾ ਮਨਜੀਤ ਸਿੰਘ, ਸ਼ੇਰਪੁਰ ਬੇਟ ਤੋਂ ਰਛਪਾਲ ਸਿੰਘ, ਬਹਿਲੋਲਪੁਰ ਤੋਂ ਰਮਨਦੀਪ ਸਿੰਘ ਅਤੇ ਭਰਥਲਾ ਤੋਂ ਰਿਤਿਕਾ ਭਾਰਦਵਾਜ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਸ੍ਰੀ ਰਾਜਾ ਗਿੱਲ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਚੋਣ ਪ੍ਰਚਾਰ ਵਿਚ ਡੱਟ ਜਾਣ ਅਤੇ ਪਾਰਟੀ ਦੀਆਂ ਨੀਤੀਆਂ ਘਰ-ਘਰ ਪਹੁੰਚਾਉਣ। ਇਸ ਮੌਕੇ ਅਬਜ਼ਰਵਰ ਕਸਤੂਰੀ ਲਾਲ ਮਿੰਟੂ, ਸਾਬਕਾ ਚੇਅਰਮੈਨ ਸ਼ਕਤੀ ਆਨੰਦ, ਜ਼ਿਲ੍ਹਾ ਉਪ ਪ੍ਰਧਾਨ ਜੇ.ਪੀ. ਸਿੰਘ ਮੱਕੜ, ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ, ਸ਼ਹਿਰੀ ਪ੍ਰਧਾਨ ਕਪਿਲ ਆਨੰਦ, ਜਸਪ੍ਰੀਤ ਸਿੰਘ ਸਹਿਜੋ ਮਾਜਰਾ ਅਤੇ ਸੁਭਾਸ਼ ਬੀਟਨ ਵੀ ਮੌਜੂਦ ਸਨ।
ਜ਼ਿਲ੍ਹਾ ਪਰਿਸ਼ਦ ਦੇ ਗਾਲਿਬ ਜ਼ੋਨ ਲਈ ਚਾਹਲ ਮੈਦਾਨ ਵਿੱਚ
ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਆਗਾਮੀ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਲਈ ਕਾਂਗਰਸ ਨੇ ਅੱਜ ਜਗਰਾਉਂ ਵਿੱਚ ਵੀ ਆਪਣੇ ਕੁਝ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਪਿੰਡ ਸ਼ੇਰਪੁਰ ਕਲਾਂ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਦੀ ਉਮੀਦਵਾਰਾਂ ਦੀ ਚੋਣ ਕਰਨ ਲਈ ਮੀਟਿੰਗ ਹੋਈ। ਇਸ ਵਿੱਚ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਦੇ ਨਾਲ ਸਾਬਕਾ ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਵਰਤਮਾਨ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਰਾਜੇਸ਼ਇੰਦਰ ਸਿੰਘ ਸਿੱਧੂ ਸਮੇਤ ਹੋਰ ਕਾਂਗਰਸ ਲੀਡਰਸ਼ਿਪ ਸ਼ਾਮਲ ਹੋਈ। ਮੀਟਿੰਗ ਦੌਰਾਨ ਜ਼ਿਲ੍ਹਾ ਪਰਿਸ਼ਦ ਲਈ ਅਤੇ ਸੱਤ ਬਲਾਕ ਸਮਿਤੀ ਉਮੀਦਵਾਰਾਂ ਦਾ ਐਲਾਨ ਹੋਇਆ। ਇਨ੍ਹਾਂ ਸਾਰੇ ਉਮੀਦਵਾਰਾਂ ਦੇ ਸਿਰੋਪੇ ਪਾ ਕੇ ਉਨ੍ਹਾਂ ਨੂੰ ਤਕੜੇ ਹੋ ਕੇ ਚੋਣ ਲੜਨ ਲਈ ਹੱਲਾਸ਼ੇਰੀ ਵੀ ਦਿੱਤੀ ਗਈ। ਇਸ ਮੌਕੇ ਕੀਤੇ ਐਲਾਨ ਮੁਤਾਬਕ ਜ਼ਿਲ੍ਹਾ ਪਰਿਸ਼ਦ ਦੇ ਗਾਲਿਬ ਜ਼ੋਨ ਤੋਂ ਪੱਤਰਕਾਰ ਹਰਿੰਦਰ ਸਿੰਘ ਚਾਹਲ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਬਲਾਕ ਸਮਿਤੀ ਲਈ ਬਰਸਾਲ ਜ਼ੋਨ ਤੋਂ ਗੁਰਜੀਤ ਸਿੰਘ ਗੀਟਾ, ਗਾਲਿਬ ਕਲਾਂ ਜ਼ੋਨ ਤੋਂ ਦਲੀਪ ਕੌਰ, ਅੱਬੂਪੁਰਾ ਤੋਂ ਪਰਮਜੀਤ ਕੌਰ, ਬਾਘੀਆਂ ਤੋਂ ਰਿੰਪੀ, ਸ਼ੇਖਦੌਲਤ ਤੋਂ ਗੁਰਦੀਪ ਕੌਰ ਅਤੇ ਗਿੱਦੜਵਿੰਡੀ ਬਲਾਕ ਸਮਿਤੀ ਜ਼ੋਨ ਤੋਂ ਸੁਖਦੇਵ ਸਿੰਘ ਕਾਂਗਰਸ ਦੇ ਉਮੀਦਵਾਰ ਹੋਣਗੇ। ਕਾਂਗਰਸੀ ਆਗੂ ਸੋਨੀ ਗਾਲਿਬ ਨੇ ਕਿਹਾ ਕਿ ਬਾਕੀ ਬਲਾਕ ਸਮਿਤੀ ਜ਼ੋਨਾਂ ਲਈ ਵੀ ਉਮੀਦਵਾਰਾਂ ਦੇ ਨਾਂ ਵੀ ਤੈਅ ਕਰ ਲਏ ਗਏ ਹਨ ਜਿਨ੍ਹਾਂ ਦਾ ਐਲਾਨ ਭਲਕੇ ਕੀਤਾ ਜਾਵੇਗਾ। ਹਲਕਾ ਇੰਚਾਰਜ ਜੱਗਾ ਹਿੱਸੋਵਾਲ ਤੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਨੇ ਦਾਅਵਾ ਕੀਤਾ ਕਿ ਜਗਰਾਉਂ ਹਲਕੇ ਅੰਦਰ ਸਭ ਤੋਂ ਵੱਧ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਇਨ੍ਹਾਂ ਚੋਣਾਂ ਵਿੱਚ ਜੇਤੂ ਰਹਿਣਗੇ।

