ਨਿੱਜੀ ਪੱਤਰ ਪ੍ਰੇਰਕ
ਖੰਨਾ, 2 ਜੂਨ
ਇਥੇ ਸ੍ਰੀ ਸਰਸਵਤੀ ਸੰਸਕ੍ਰਿਤ ਕਾਲਜ ਦੀਆਂ ਮੈਨੇਜਮੈਂਟ ਚੋਣਾਂ ਬਹੁਤ ਹੀ ਸ਼ਾਂਤੀਪੂਰਨ ਮਾਹੌਲ ਵਿੱਚ ਸਮਾਪਤ ਹੋਈਆਂ। ਪ੍ਰਬੰਧਨ ਦੀ 15 ਮੈਂਬਰੀ ਕਾਰਜਕਾਰੀ ਸੰਸਥਾ ਲਈ ਦੋ ਪੈਨਲਾਂ ਦੇ 25 ਮੈਂਬਰਾਂ ਨੇ ਮੈਨੇਜਮੈਂਟ ਦਾ ਗਠਨ ਕੀਤਾ ਹੈ। ਚੋਣਾਂ ਵਿਚ ਸਰਸਵਤੀ ਪੈਨਲ ਆਫ ਐਜੂਕੇਸ਼ਨ ਨੇ ਜਿੱਤ ਹਾਸਲ ਕੀਤੀ ਅਤੇ ਇਸ ਪੈਨਲ ਦੇ 15 ਵਿਚੋਂ 13 ਉਮੀਦਵਾਰ ਜਿੱਤੇ ਜਦੋਂ ਕਿ ਵਿਰੋਧੀ ਪੈਨਲ ਸਨਾਤਨ ਸ਼ਕਤੀ ਪੈਨਲ ਫਾਰ ਐਜੂਕੇਸ਼ਨ ਦੇ 2 ਮੈਂਬਰ ਪਹਿਲੇ 15 ਅਹੁਦਿਆਂ ’ਤੇ ਸ਼ਾਮਲ ਹੋਣ ਦੇ ਯੋਗ ਹੋਏ। ਮੁੱਖ ਚੋਣ ਕਮਿਸ਼ਨਰ ਡਾ. ਬਲਵੰਤ ਸਿੰਘ ਵਤਸ, ਐਡਵੋਕੇਟ ਰਾਜਨ ਸ਼ਰਮਾ ਦੀ ਨਿਗਰਾਨੀ ਹੇਠ ਹੋਈਆਂ ਚੋਣਾਂ ਵਿੱਚ ਇਸ ਵਾਰ ਕੁੱਲ 127 ਵਿਚੋਂ 120 ਵੋਟਾਂ ਪੋਲ ਹੋਈਆਂ। ਇਕ ਵੋਟਰ 15 ਵੋਟਾਂ ਪਾ ਸਕਦਾ ਸੀ ਅਤੇ ਵੋਟਿੰਗ ਦੁਪਹਿਰ ਤੱਕ ਜਾਰੀ ਰਹੀ ਜਿਸ ਉਪਰੰਤ ਗਿਣਤੀ ਸ਼ੁਰੂ ਕੀਤੀ ਗਈ। ਪੰਜ ਦੌਰਾ ਵਿਚ ਹੋਈ ਵੋਟਿੰਗ ਦੇ ਨਤੀਜਿਆਂ ਅਨੁਸਾਰ ਰਾਜਿੰਦਰ ਪੁਰੀ 86 ਵੋਟਾਂ ਨਾਲ ਪਹਿਲੇ, ਕਮਲ ਕਿਸ਼ੋਰ ਗੌੜ 84 ਵੋਟਾਂ ਨਾਲ ਦੂਜੇ, ਤਰੁਣ ਜੈਨ 84 ਵੋਟਾਂ ਨਾਲ ਤੀਜੇ, ਅਜੈ ਕੁਮਾਰ ਛਾਹੜੀਆਂ 83 ਵੋਟਾਂ ਨਾਲ ਚੌਥੇ, ਵਰਿੰਦਰ ਕੁਮਾਰ 82 ਵੋਟਾਂ ਨਾਲ ਪੰਜਵੇਂ, ਰਾਕੇਸ਼ ਗੋਇਲ 81 ਵੋਟਾਂ ਨਾਲ ਛੇਵੇਂ, ਰਾਕੇਸ਼ ਕੁਮਾਰ ਢੰਡ 75 ਵੋਟਾਂ ਨਾਲ ਸੱਤਵੇਂ, ਰਾਜੀਵ ਦੱਤਾ 74 ਵੋਟਾਂ ਨਾਲ ਅੱਠਵੇਂ, ਹਰਬੰਸ ਲਾਲ ਗਰਗ 72 ਵੋਟਾਂ ਨਾਲ ਨੌਵੇਂ, ਵਿਸ਼ਨੂੰ ਕੁਮਾਰ 71 ਵੋਟਾਂ ਨਾਲ ਦਸਵੇਂ, ਮਨੋਜ ਤਿਵਾੜੀ 70 ਵੋਟਾਂ ਨਾਲ 11ਵੇਂ, ਕਮਲ ਕਿਸ਼ੋਰ ਗੁਪਤਾ 68 ਵੋਟਾਂ ਨਾਲ 12ਵੇਂ, ਦਵਾਰਕਾ ਦਾਸ 66 ਵੋਟਾਂ ਨਾਲ 13ਵੇਂ, ਵਿਸ਼ਾਲ ਕੌਸ਼ਲ ਬੌਬੀ 66 ਵੋਟਾਂ ਨਾਲ 14ਵੇਂ ਅਤੇ ਬਿਪਨ ਕੁਮਾਰ 62 ਵੋਟਾਂ ਨਾਲ 15ਵੇਂ ਸਥਾਨ ’ਤੇ ਰਹੇ। ਪਹਿਲੇ 15 ਅਹੁਦਿਆਂ ’ਤੇ ਆਉਣ ਵਾਲੇ ਉਮੀਦਵਾਰਾਂ ਦੁਆਰਾ ਮੈਨੇਜਮੈਂਟ ਬਣਾਈ ਗਈ ਜਦੋਂ ਕਿ ਸਰਸਵਤੀ ਪੈਨਲ ਫਾਰ ਐਜੂਕੇਸ਼ਨ ਦੇ 13 ਮੈਂਬਰਾਂ ਨੇ ਜਿੱਤ ਪ੍ਰਾਪਤ ਕਰਕੇ ਮੈਨੇਜਮੈਂਟ ’ਤੇ ਕਬਜ਼ਾ ਕੀਤਾ।