ਚੁਪਹਿਰਾ ਜਪ ਤਪ ਸਮਾਗਮ
ਦਸਮੇਸ਼ ਸੇਵਾ ਸੋਸਾਇਟੀ, ਗੁਰਦੁਆਰਾ ਸ੍ਰੀ ਦਸਮੇਸ਼ ਸਿੰਘ ਸਭਾ ਬਲਾਕ ਜੇ ਭਾਈ ਰਣਧੀਰ ਸਿੰਘ ਨਗਰ ਅਤੇ ਗੁਰਿੰਦਰਪਾਲ ਸਿੰਘ ਪੱਪੂ ਦੀ ਟੀਮ ਵੱਲੋਂ ਸ਼ੁਰੂ ਕੀਤੀ ਗਈ ਜਪ ਤਪ ਚੁਪਹਿਰਾ ਸਮਾਗਮ ਲੜੀ ਤਹਿਤ 101ਵਾਂ ਹਫ਼ਤਾਵਾਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸੰਗਤ ਨੇ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ਸ੍ਰੀ ਜਪੁਜੀ ਸਾਹਿਬ, ਸ੍ਰੀ ਚੌਪਈ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ। ਇਸ ਉਪਰੰਤ ਗੁਰਬਾਣੀ ਦੇ ਜਾਪ ਅਤੇ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ। ਕਥਾਵਾਚਕ ਭਾਈ ਰਜਿੰਦਰ ਸਿੰਘ ਨੇ ਗੁਰਮਤਿ ਵਿਚਾਰ ਦੀ ਸਾਂਝ ਪਾਈ ਅਤੇ ਸ਼ੁਕਰਾਨੇ ਦੀ ਅਰਦਾਸ ਕੀਤੀ। ਇਸ ਮੌਕੇ ਮਾਤਾ ਵਿਪਨਪ੍ਰੀਤ ਕੌਰ ਨੇ ਪੱਪੂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਚੁਪਹਿਰਾ ਸਮਾਗਮ ਵਿੱਚ ਪੁੱਜਕੇ ਸੰਗਤ ਨਾਮ ਬਾਣੀ ਦਾ ਜਾਪ ਕਰ ਕੇ ਆਪਣਾ ਜੀਵਨ ਸਫ਼ਲਾ ਕਰਦੀ ਹੈ। ਉਨ੍ਹਾਂ ਐਡਵੋਕੇਟ ਗਗਨਪ੍ਰੀਤ ਸਿੰਘ ਅਤੇ ਟੀਮ ਨੂੰ ਵਧਾਈ ਦਿੱਤੀ ਅਤੇ ਲੰਗਰ ਦੀ ਸੇਵਾ ਸੰਭਾਲ ਕਰ ਰਹੇ ਮਨਮੋਹਨ ਸਿੰਘ ਮੋਹਣੀ ਦਾ ਧੰਨਵਾਦ ਕੀਤਾ। ਇਸ ਸਮੇਂ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਹਰਬੰਸ ਕੌਰ ਚਾਵਲਾ, ਬੀਬੀ ਗੁਰਮੀਤ ਕੌਰ, ਬੀਬੀ ਜਸਵਿੰਦਰ ਕੌਰ, ਬੀਬੀ ਜਸਬੀਰ ਕੌਰ ਭੱਟੀ, ਹਰਜੀਤ ਕੌਰ ਅਤੇ ਮਨਵੀਰ ਕੌਰ ਤੋਂ ਇਲਾਵਾ ਤੇਜਿੰਦਰਪਾਲ ਸਿੰਘ, ਅਮਰਜੀਤ ਸਿੰਘ ਦਿੱਲੀ ਵਾਲੇ, ਗੁਲਸ਼ਨ ਸਿੰਘ ਬੁੱਟਰ, ਗੁਰਚਰਨ ਸਿੰਘ ਮਿੰਟਾ, ਗੁਰਚਰਨ ਸਿੰਘ ਰਸੀਆ, ਜਸਬੀਰ ਸਿੰਘ, ਬਲਜਿੰਦਰ ਸਿੰਘ ਮਠਾੜੂ, ਰਾਜੇਸ਼ ਗੁਪਤਾ, ਨਰਾਇਣ ਸਿੰਘ ਦੋਲੋਂ ਤੇ ਇੰਦਰਜੀਤ ਸਿੰਘ ਰਿੱਕੀ ਹਾਜ਼ਰ ਸਨ।