ਚੱਕ ਮਾਫੀ ਦਾ ਫੁੱਟਬਾਲ ਟੂਰਨਾਮੈਂਟ 7 ਤੋਂ
ਇਥੇ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਅਤੇ ਪਿੰਡ ਚੱਕ ਮਾਫੀ ਦੀ ਪੰਚਾਇਤ ਵੱਲੋਂ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ 7 ਨਵੰਬਰ ਤੋਂ ਸ਼ੁਰੂ ਹੋਵੇਗਾ। ਖੇਡ ਪ੍ਰੇਮੀ ਅਤੇ ਪਾਵਰਕੌਮ ਦੇ ਅਧਿਕਾਰੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪਹਿਲੀ 32...
Advertisement
ਇਥੇ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਅਤੇ ਪਿੰਡ ਚੱਕ ਮਾਫੀ ਦੀ ਪੰਚਾਇਤ ਵੱਲੋਂ ਤਿੰਨ ਰੋਜ਼ਾ ਫੁੱਟਬਾਲ ਟੂਰਨਾਮੈਂਟ 7 ਨਵੰਬਰ ਤੋਂ ਸ਼ੁਰੂ ਹੋਵੇਗਾ। ਖੇਡ ਪ੍ਰੇਮੀ ਅਤੇ ਪਾਵਰਕੌਮ ਦੇ ਅਧਿਕਾਰੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪਹਿਲੀ 32 ਟੀਮਾਂ ਐਂਟਰ ਕੀਤੀਆਂ ਜਾਣਗੀਆਂ। ਜੇਤੂ ਟੀਮਾਂ ਵਿਚੋਂ ਪਹਿਲਾ ਇਨਾਮ 25 ਹਾਜ਼ਰ, ਦੂਜਾ 17 ਹਾਜ਼ਰ, ਤੀਜਾ ਅਤੇ ਚੋਥਾ ਇਨਾਮ 4100-4100 ਰੁਪਏ ਦਾ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਦੋ ਬੈਸਟ ਖਿਡਾਰੀਆਂ ਨੂੰ ਸਾਈਕਲ ਦਿੱਤੇ ਜਾਣਗੇ। ਸਾਰੇ ਟੂਰਨਾਮੈਂਟ ਵਿੱਚ ਵਧੀਆ ਅਨੁਸ਼ਾਸਨ ਵਾਲੀ ਟੀਮ ਨੂੰ ਸਪੈਸ਼ਲ ਇਨਾਮ ਦਿੱਤਾ ਜਾਵੇਗਾ। ਇਸ ਮੌਕੇ ਕਲੱਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ, ਸੰਦੀਪ ਸਿੰਘ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਖਜ਼ਾਨਚੀ, ਅਮਰਦੇਵ ਸਿੰਘ ਅਤੇ ਮੰਗਤ ਸਿੰਘ ਸਕੱਤਰ ਹਾਜ਼ਰ ਸਨ।
Advertisement
Advertisement
Advertisement
×

