ਬੱਚੇ ਨੂੰ ਚੁੱਕ ਕੇ ਧਰਤੀ ’ਤੇ ਪਟਕਿਆ; ਬੱਚਾ ਜ਼ੇਰੇ ਇਲਾਜ
ਇਥੇ ਕਸਬਾ ਰਾੜਾ ਸਾਹਿਬ ਵਿੱਚ ਅੱਜ ਮੋਹਿਤ ਨਾਂ ਦੇ ਵਿਅਕਤੀ ਨੇ ਗੁੱਸੇ ਵਿੱਚ ਆ ਕੇ ਸਲਮਾਨ ਨਾਂ ਦੇ 8 ਸਾਲਾ ਬੱਚੇ ਨੂੰ ਚੁੱਕ ਕੇ ਜ਼ਮੀਨ ’ਤੇ ਪਟਕ ਦਿੱਤਾ। ਬੱਚੇ ਦੇ ਪਿਤਾ ਸਾਬਰ ਅਲੀ ਮੂਲ ਵਾਸੀ ਗੋਰਖਪੁਰ, ਉਤਰ ਪ੍ਰਦੇਸ਼ ਨੇ ਦੱਸਿਆ...
Advertisement
ਇਥੇ ਕਸਬਾ ਰਾੜਾ ਸਾਹਿਬ ਵਿੱਚ ਅੱਜ ਮੋਹਿਤ ਨਾਂ ਦੇ ਵਿਅਕਤੀ ਨੇ ਗੁੱਸੇ ਵਿੱਚ ਆ ਕੇ ਸਲਮਾਨ ਨਾਂ ਦੇ 8 ਸਾਲਾ ਬੱਚੇ ਨੂੰ ਚੁੱਕ ਕੇ ਜ਼ਮੀਨ ’ਤੇ ਪਟਕ ਦਿੱਤਾ। ਬੱਚੇ ਦੇ ਪਿਤਾ ਸਾਬਰ ਅਲੀ ਮੂਲ ਵਾਸੀ ਗੋਰਖਪੁਰ, ਉਤਰ ਪ੍ਰਦੇਸ਼ ਨੇ ਦੱਸਿਆ ਕਿ ਇਸ ਘਟਨਾ ਮਗਰੋਂ ਸਲਮਾਨ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਇਸ ਵੇਲੇ ਉਹ ਜ਼ੇਰੇ ਇਲਾਜ ਹੈ। ਮਿਲੀ ਜਾਣਕਾਰੀ ਅਨੁਸਾਰ ਸਲਮਾਨ ਕਨਫੈਕਸ਼ਨਰੀ ਦੀ ਦੁਕਾਨ ਦੇ ਅੱਗੇ ਡਿੱਗਿਆ ਬਰਫ ਦਾ ਟੁਕੜਾ ਚੁੱਕ ਕੇ ਖਾਣ ਲੱਗਾ ਤਾਂ ਦੁਕਾਨ ਵੱਚ ਕੰਮ ਕਰਦੇ ਵਿਅਕਤੀ ਨੇ ਉਸ ਨੂੰ ਬਰਫ ਚੁੱਕਣ ਤੋਂ ਵਰਜਿਆ ਤੇ ਨਾ ਰੁਕਣ ’ਤੇ ਗੁੱਸੇ ਵਿੱਚ ਆ ਕੇ ਬੱਚੇ ਨੂੰ ਜ਼ੋਰ ਨਾਲ ਚੁੱਕ ਕੇ ਧਰਤੀ ’ਤੇ ਪਟਕ ਦਿੱਤਾ। ਇੰਝ ਸੁੱਟੇ ਜਾਣ ਮਗਰੋਂ ਬੱਚਾ ਬੇਹੋਸ਼ ਹੋ ਗਿਆ। ਲੋਕਾਂ ਨੇ ਤੁਰੰਤ ਬੱਚੇ ਨੂੰ ਰਾੜਾ ਸਾਹਿਬ ਹਸਪਤਾਲ ਦਾਖਲ ਕਰਵਾਇਆ ਜਿਥੋਂ ਉਸ ਨੂੰ ਲੁਧਿਆਣਾ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਪੁਲੀਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
Advertisement
Advertisement
×