ਖਾਲੀ ਪਲਾਟਾਂ ’ਚ ਡੇਂਗੂ ਦੇ ਲਾਰਵੇ ਦੀ ਜਾਂਚ
ਸਿਵਲ ਹਸਪਤਾਲ ਖੰਨਾ ਦੀਆਂ ਟੀਮਾਂ ਵੱਲੋਂ ਡੇਂਗੂ ਤੇ ਵਾਰ ਮੁਹਿੰਮ ਤਹਿਤ ਸਿਵਲ ਸਰਜਨ ਲੁਧਿਆਣਾ ਦੇ ਨਿਰਦੇਸ਼ਾਂ ਅਨੁਸਾਰ ਐਸਐਮਓ ਡਾ.ਮਨਿੰਦਰ ਸਿੰਘ ਭਸੀਨ ਦੀ ਅਗਵਾਈ ਹੇਠਾਂ ਸ਼ਹਿਰ ਦੇ ਵਾਰਡ ਨੰਬਰ-5 ਰਤਨਹੇੜੀ ਰੋਡ, ਨਿਊ ਨਰੋਤਮ ਨਗਰ ਅਤੇ ਅਜ਼ਾਦ ਨਗਰ ਵਿਖੇ ਖਾਲੀ ਪਏ ਪਲਾਟਾਂ...
Advertisement
ਸਿਵਲ ਹਸਪਤਾਲ ਖੰਨਾ ਦੀਆਂ ਟੀਮਾਂ ਵੱਲੋਂ ਡੇਂਗੂ ਤੇ ਵਾਰ ਮੁਹਿੰਮ ਤਹਿਤ ਸਿਵਲ ਸਰਜਨ ਲੁਧਿਆਣਾ ਦੇ ਨਿਰਦੇਸ਼ਾਂ ਅਨੁਸਾਰ ਐਸਐਮਓ ਡਾ.ਮਨਿੰਦਰ ਸਿੰਘ ਭਸੀਨ ਦੀ ਅਗਵਾਈ ਹੇਠਾਂ ਸ਼ਹਿਰ ਦੇ ਵਾਰਡ ਨੰਬਰ-5 ਰਤਨਹੇੜੀ ਰੋਡ, ਨਿਊ ਨਰੋਤਮ ਨਗਰ ਅਤੇ ਅਜ਼ਾਦ ਨਗਰ ਵਿਖੇ ਖਾਲੀ ਪਏ ਪਲਾਟਾਂ ਤੇ ਕੰਨਟੇਨਰਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਸਿਹਤ ਸੁਪਰਵਾਈਜ਼ਰ ਮੋਹਨ ਸਿੰਘ ਨੇ ਲੋਕਾਂ ਨੂੰ ਡੇਂਗੂ ਬੁਖਾਰ ਤੋਂ ਬਚਾਅ ਲਈ ਜਾਗਰੂਕ ਕਰਦਿਆਂ ਦੱਸਿਆ ਕਿ ਡੇਂਗੂ ਇਕ ਵਾਇਰਲ ਬੁਖਾਰ ਹੈ ਜਿਸ ਦੇ ਲੱਛਣਾਂ ਨਾਲ ਤੇਜ਼ ਬੁਖਾਰ, ਸਿਰ ਦਰਦ, ਜੋੜਾਂ ਦਾ ਦਰਦ, ਮਨ ਕੱਚਾ ਹੋਣਾ ਅਤੇ ਜ਼ਿਆਦਾ ਗੰਭੀਰ ਸਥਿਤੀ ਵਿਚ ਸਰੀਰ ’ਤੇ ਲਾਲ ਦੇਣ ਅਤੇ ਮਸੂੜਿਆਂ ਵਿਚੋਂ ਖੂਨ ਵੱਗ ਸਕਦਾ ਹੈ।
Advertisement
Advertisement
×