ਚੰਦਨਦੀਪ ਆਸਟਰੇਲੀਆ ਪੁਲੀਸ ਵਿੱਚ ਭਰਤੀ
ਇਥੋਂ ਨਜ਼ਦੀਕੀ ਮਹੰਤ ਲਛਮਣ ਦਾਸ (ਐੱਮ ਐੱਲ ਡੀ) ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਦੀ ਵਿਦਿਆਰਥਣ ਰਹੀ ਚੰਦਨਦੀਪ ਕੌਰ ਆਸਟਰੇਲੀਆ ਪੁਲੀਸ ਵਿੱਚ ਭਰਤੀ ਹੋਈ ਹੈ। ਪਿੰਡ ਤਲਵੰਡੀ ਕਲਾਂ ਦੀ ਚੰਦਨਦੀਪ ਕੌਰ ਦੇ ਆਸਟਰੇਲੀਆ ਪੁਲੀਸ ਵਿੱਚ ਭਰਤੀ ਹੋਣ ਦਾ ਪਤਾ ਲੱਗਣ ’ਤੇ...
ਇਥੋਂ ਨਜ਼ਦੀਕੀ ਮਹੰਤ ਲਛਮਣ ਦਾਸ (ਐੱਮ ਐੱਲ ਡੀ) ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਦੀ ਵਿਦਿਆਰਥਣ ਰਹੀ ਚੰਦਨਦੀਪ ਕੌਰ ਆਸਟਰੇਲੀਆ ਪੁਲੀਸ ਵਿੱਚ ਭਰਤੀ ਹੋਈ ਹੈ। ਪਿੰਡ ਤਲਵੰਡੀ ਕਲਾਂ ਦੀ ਚੰਦਨਦੀਪ ਕੌਰ ਦੇ ਆਸਟਰੇਲੀਆ ਪੁਲੀਸ ਵਿੱਚ ਭਰਤੀ ਹੋਣ ਦਾ ਪਤਾ ਲੱਗਣ ’ਤੇ ਐੱਮ ਐੱਲ ਡੀ ਸਕੂਲ ਵਿੱਚ ਖੁਸ਼ੀ ਮਨਾਈ ਗਈ। ਪ੍ਰਿੰਸੀਪਲ ਬਲਦੇਵ ਬਾਵਾ ਨੇ ਦੱਸਿਆ ਕਿ ਇਹ ਚੰਦਨਦੀਪ ਕੌਰ ਦੇ ਮਾਪਿਆਂ ਤੋਂ ਇਲਾਵਾ ਪਿੰਡ ਤਲਵੰਡੀ ਕਲਾਂ ਤੇ ਉਨ੍ਹਾਂ ਦੇ ਸਕੂਲ ਲਈ ਮਾਣ ਵਾਲੀ ਗੱਲ ਹੈ। ਹਾਲੇ ਕੁਝ ਸਮਾਂ ਪਹਿਲਾਂ ਹੀ ਇਸੇ ਸਕੂਲ ਤੋਂ ਪੜ੍ਹੀ ਹੋਈ ਗਗਨਦੀਪ ਕੌਰ ਵਾਸੀ ਸ਼ੇਖੂਪੁਰਾ ਕੈਨੇਡਾ ਵਿੱਚ ਫੈਡਰਲ ਕੁਰੈਕਸ਼ਨਲ ਸਰਵਿਸ ਵਿੱਚ ਅਫ਼ਸਰ (ਸੀ ਐਕਸ-1) ਰੈਂਕ ਹਾਸਲ ਕਰਕੇ ਭਰਤੀ ਹੋਈ ਸੀ। ਪ੍ਰਿੰਸੀਪਲ ਬਲਦੇਵ ਬਾਵਾ ਨੇ ਚੰਦਨਦੀਪ ਕੌਰ ਤਲਵੰਡੀ ਕਲਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਕੂਲ ਦੇ ਸਾਬਕਾ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਸਕੂਲ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਿਹਨਤ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਚੰਦਨਦੀਪ ਕੌਰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੂ ਵੱਧ ਚੜ੍ਹ ਕੇ ਹਿੱਸਾ ਲੈਂਦੀ ਸੀ। ਉਸ ਨੂੰ ਬਿੰਦਰਪਾਲ ਸਿੰਘ ਨੇ ਖੇਡਾਂ ਨਾਲ ਜੋੜਿਆ ਜਿਸ ਮਗਰੋਂ ਉਹ ਕਈ ਮੱਲਾਂ ਮਾਰਨ ਵਿੱਚ ਕਾਮਯਾਬ ਰਹੀ। ਉਨ੍ਹਾਂ ਦੱਸਿਆ ਕਿ ਐੱਮ ਐੱਲ ਡੀ ਸਕੂਲ ਮੱਧਵਰਗ ਦੇ ਵਿਦਿਆਰਥੀਆਂ ਦੀ ਪ੍ਰਤੀਨਿਧਤਾ ਕਰਨ ਵਾਲੀ ਵਿਦਿਅਕ ਸੰਸਥਾ ਹੈ ਜਿਸ ਦੇ ਵਿਦਿਆਰਥੀ ਅੱਜ ਅਮਰੀਕਾ, ਕੈਨੇਡਾ, ਆਸਟਰੇਲੀਆ, ਇੰਗਲੈਂਡ, ਨਿਊਜ਼ੀਲੈਂਡ ਆਦਿ ਦੇਸ਼ਾਂ ਵਿੱਚ ਵੀ ਆਪਣੀ ਮਿਹਨਤ ਸਦਕਾ ਮੱਲਾਂ ਮਾਰ ਰਹੇ ਹਨ। ਇਸ ਮੌਕੇ ਸਮੂਹ ਸਟਾਫ਼ ਨੇ ਚੰਦਨਦੀਪ ਕੌਰ ਤਲਵੰਡੀ ਕਲਾਂ ਨੂੰ ਸ਼ਾਨਦਾਰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

