ਸਕੂਲ ’ਚ ਜਨਮ ਅਸ਼ਟਮੀ ਮੌਕੇ ਸਮਾਗਮ
ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਮਾਡਲ ਟਾਊਨ ਵਿੱਚ ‘ਜਨ ਅਸ਼ਟਮੀ’ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਸਕੂਲ ਦੇ ਪ੍ਰੀ-ਪ੍ਰਾਇਮਰੀ ਵਿੰਗ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਕ੍ਰਿਸ਼ਨ, ਰਾਧਾ ਅਤੇ ਗੋਪੀਆਂ ਦੇ ਰੂਪ ਵਿੱਚ ਸਜੇ ਹੋਏ ਬਾਲਵਾਟਿਕਾ 1,...
Advertisement
ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਮਾਡਲ ਟਾਊਨ ਵਿੱਚ ‘ਜਨ ਅਸ਼ਟਮੀ’ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਸਕੂਲ ਦੇ ਪ੍ਰੀ-ਪ੍ਰਾਇਮਰੀ ਵਿੰਗ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਕ੍ਰਿਸ਼ਨ, ਰਾਧਾ ਅਤੇ ਗੋਪੀਆਂ ਦੇ ਰੂਪ ਵਿੱਚ ਸਜੇ ਹੋਏ ਬਾਲਵਾਟਿਕਾ 1, 2 ਅਤੇ 3 ਦੇ ਵਿਦਿਆਰਥੀ ਸਾਰਿਆਂ ਦੀ ਖਿੱਚ ਦਾ ਕੇਂਦਰ ਬਣੇ ਰਹੇ। ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਕ੍ਰਮਵਾਰ ਮਟਕੀਆਂ ਅਤੇ ਬਾਂਸਰੀਆਂ ਬਣਾ ਕੇ ਸਜਾਈਆਂ ਗਈਆਂ, ਜੋ ਤਿਓਹਾਰ ਦੀ ਰੌਣਕ ਨੂੰ ਚਾਰ ਚੰਨ ਲਗਾ ਰਹੀਆਂ ਸਨ। ਪ੍ਰਿੰਸੀਪਲ ਗੁਰਮੰਤ ਕੌਰ ਗਿੱਲ ਨੇ ਵਿਦਿਆਰਥੀਆਂ ਨੂੰ ਤਿਓਹਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਮੁੱਖ ਅਧਿਆਪਕਾ ਨਵਜੀਤ ਕੌਰ ਪਹੂਜਾ, ਕੋਆਰਡੀਨੇਟਰ ਅਭਿਨੀਤ ਕੌਰ ਸਰਨਾ ਵੀ ਵਿਦਿਆਰਥੀਆਂ ਦੇ ਇਸ ਜਸ਼ਨ ਵਿੱਚ ਸ਼ਾਮਲ ਹੋਏ।
Advertisement
Advertisement
×