ਧੋਖਾਧੜੀ ਕਰਨ ਦੇ ਦੋਸ਼ ਹੇਠ ਕੇਸ ਦਰਜ
ਮਕਾਨ ਦਾ ਸੌਦਾ ਕਰ ਕੇ ਪੈਸੇ ਲੈ ਕੇ ਰਜਿਸਟਰੀ ਕਰਵਾਉਣ ਤੋਂ ਮੁਕਰਨ ’ਤੇ ਬਿਆਨੇ ਮੁਤਾਬਕ ਦੁੱਗਣੀ ਰਕਮ ਵਾਪਸ ਨਾ ਕਰਨ ਦੇ ਦੋਸ਼ ਹੇਠ ਸਿਟੀ ਪੁਲੀਸ ਨੇ ਇੱਕ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਕ੍ਰਿਸ਼ਨ ਗੋਪਾਲ ਵਾਸੀ...
Advertisement
ਮਕਾਨ ਦਾ ਸੌਦਾ ਕਰ ਕੇ ਪੈਸੇ ਲੈ ਕੇ ਰਜਿਸਟਰੀ ਕਰਵਾਉਣ ਤੋਂ ਮੁਕਰਨ ’ਤੇ ਬਿਆਨੇ ਮੁਤਾਬਕ ਦੁੱਗਣੀ ਰਕਮ ਵਾਪਸ ਨਾ ਕਰਨ ਦੇ ਦੋਸ਼ ਹੇਠ ਸਿਟੀ ਪੁਲੀਸ ਨੇ ਇੱਕ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਕ੍ਰਿਸ਼ਨ ਗੋਪਾਲ ਵਾਸੀ ਮੇਹਲੀ ਗੇਟ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਕਤ ਵਿਅਕਤੀ ਨੇ ਆਪਣੇ ਰਿਹਾਇਸ਼ੀ ਮਕਾਨ ਦਾ ਸੌਦਾ ਉਸ ਨਾਲ 45 ਲੱਖ ਰੁਪਏ ’ਚ ਤੈਅ ਕੀਤਾ ਸੀ ਤੇ 35 ਲੱਖ ਰੁਪਏ ਵਸੂਲ ਪਾ ਕੇ ਲਿਖਿਤ ਬਿਆਨਾ ਕਰਨ ਦੇ ਬਾਵਜੂਦ ਤੈਸ਼ੁਦਾ ਤਾਰੀਖ ਨੂੰ ਮਕਾਨ ਦੀ ਰਜਿਸਟਰੀ ਕਰਵਾਉਣ ਤੋਂ ਮੁੱਕਰ ਗਿਆ ਤੇ 35 ਲੱਖ ਰੁਪਏ ਦੀ ਰਕਮ ਬਿਆਨੇ ਮੁਤਾਬਕ ਦੁੱਗਣੀ ਕਰਕੇ ਵਾਪਸ ਕਰਨ ਤੋਂ ਇਨਕਾਰੀ ਹੋਣ ’ਤੇ ਪੈਸੇ ਮੰਗਣ ਤੇ ਪੁਲੀਸ ਕੇਸ ’ਚ ਫ਼ਸਾਉਣ ਦੀਆਂ ਧਮਕੀਆਂ ਦਿੱਤੀਆਂ। ਪੁਲੀਸ ਨੇ ਸਾਹਿਲ ਸੇਠ ਪੁੱਤਰ ਰਮਨ ਸੇਠ ਵਾਸੀ ਮਨਸਾ ਦੇਵੀ ਰੋਡ ਨਿਊ ਆਦਰਸ਼ਨ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement
×