ਬਲੈਕਮੇਲ ਕਰਨ ਦੇ ਦੋਸ਼ ਹੇਠ ਕੇਸ ਦਰਜ
ਪੁਲੀਸ ਥਾਣਾ ਸ਼ਹਿਰੀ ਦੀ ਪੁਲੀਸ ਨੇ ਸਥਾਨਕ ਬੀਡੀਪੀਓ ਦਫ਼ਤਰ ’ਚ ਤਾਇਨਾਤ ਪਟਵਾਰੀ ਸਮੇਤ ਦੋ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਨੇ ਲਿਖਤੀ ਰੂਪ ’ਚ ਲਗਾਏ ਦੋਸ਼ਾਂ ਦੀ ਜਾਂਚ ਕਰ ਡੀਐੱਸਪੀ(ਡੀ) ਨੇ ਕੇਸ ਦਰਜ ਕਰਨ ਦੇ ਹੁਕਮ ਜਾਰੀ...
Advertisement
ਪੁਲੀਸ ਥਾਣਾ ਸ਼ਹਿਰੀ ਦੀ ਪੁਲੀਸ ਨੇ ਸਥਾਨਕ ਬੀਡੀਪੀਓ ਦਫ਼ਤਰ ’ਚ ਤਾਇਨਾਤ ਪਟਵਾਰੀ ਸਮੇਤ ਦੋ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਨੇ ਲਿਖਤੀ ਰੂਪ ’ਚ ਲਗਾਏ ਦੋਸ਼ਾਂ ਦੀ ਜਾਂਚ ਕਰ ਡੀਐੱਸਪੀ(ਡੀ) ਨੇ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸ਼ਿਕਾਇਤਕਰਤਾ ਇੰਦਰਜੀਤ ਸਿੰਘ ਵਾਸੀ ਗੋਬਿੰਦ ਨਗਰ ਸ਼ਿਮਲਾਪੁਰੀ (ਲੁਧਿਆਣਾ) ਨੇ ਦੱਸਿਆ ਕਿ ਬੀਡੀਪੀਓ ਦਫਤਰ (ਲੁਧਿਆਣਾ)’ਚ ਤਾਇਨਾਤ ਮਨਦੀਪ ਸਿੰਘ, ਬੀਡੀਪੀਓ ਦਫਤਰ (ਜਗਰਾਉਂ) ’ਚ ਤਾਇਨਾਤ ਪਟਵਾਰੀ ਜਗਤਾਰ ਸਿੰਘ ਅਤੇ ਰਛਪਾਲ ਸਿੰਘ ਉਰਫ ਗਾਬੜੀਆ ਵਾਸੀ ਡਾਬਾ ਰੋਡ (ਲੁਧਿਆਣਾ) ਨੇ ਹਮ-ਮਸ਼ਵਰਾ ਹੋ ਕੇ ਇੰਦਰਜੀਤ ਦੇ ਪ੍ਰਾਜੈਕਟ ੲੈਲੀਸਨ ਵੈਲੀ ਦੀ ਜਾਅਲੀ ਐੱਨਓਸੀ ਖ਼ੁਦ ਹੀ ਤਿਆਰ ਕਰ ਕੇ ਉਸ ਨੂੰ ਦਿੱਤੀ ਤੇ ਮਗਰੋਂ ਆਪਣੇ ਵੱਲੋਂ ਜਾਰੀ ਕੀਤੀ ਰਿਪੋਰਟ ਨੂੰ ਜਾਅਲੀ ਦੱਸ ਕੇ ਸ਼ਿਕਾਇਤਕਰਤਾ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਜਾਂਚ ਦੌਰਾਨ ਦੋਸ਼ ਸਹੀ ਪਾਏ ਜਾਣ ’ਤੇ ਰਛਪਾਲ ਸਿੰਘ ਗਾਬੜੀਆ ਤੇ ਪਟਵਾਰੀ ਜਗਤਾਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
Advertisement
Advertisement
×