ਔਰਤ ਦੀ ਕੁੱਟਮਾਰ ਦੇ ਦੋਸ਼ ਹੇਠ ਕੇਸ ਦਰਜ
ਥਾਣਾ ਦੁੱਗਰੀ ਦੇ ਇਲਾਕੇ ਲੇਬਰ ਚੌਕ ਵਿੱਚ ਮੋਟਰਸਾਈਕਲ ਚਾਲਕ ਨੇ ਇੱਕ ਔਰਤ ਦੀ ਕੁੱਟਮਾਰ ਕੀਤੀ। ਇਸ ਬਾਰੇ ਛਾਉਣੀ ਮੁਹੱਲਾ ਪਿੱਪਲ ਚੌਕ ਵਾਸੀ ਸੀਤਾ ਦੇਵੀ ਨੇ ਦੱਸਿਆ ਕਿ ਉਹ ਆਪਣੇ ਭਤੀਜੇ ਗਗਨਦੀਪ ਸਿੰਘ ਨਾਲ ਐਕਟਿਵਾ ’ਤੇ ਸ਼ਿਮਲਾਪੁਰੀ ਤੋਂ ਫੁਲਾਵਰ ਚੌਕ ਲ...
Advertisement
ਥਾਣਾ ਦੁੱਗਰੀ ਦੇ ਇਲਾਕੇ ਲੇਬਰ ਚੌਕ ਵਿੱਚ ਮੋਟਰਸਾਈਕਲ ਚਾਲਕ ਨੇ ਇੱਕ ਔਰਤ ਦੀ ਕੁੱਟਮਾਰ ਕੀਤੀ। ਇਸ ਬਾਰੇ ਛਾਉਣੀ ਮੁਹੱਲਾ ਪਿੱਪਲ ਚੌਕ ਵਾਸੀ ਸੀਤਾ ਦੇਵੀ ਨੇ ਦੱਸਿਆ ਕਿ ਉਹ ਆਪਣੇ ਭਤੀਜੇ ਗਗਨਦੀਪ ਸਿੰਘ ਨਾਲ ਐਕਟਿਵਾ ’ਤੇ ਸ਼ਿਮਲਾਪੁਰੀ ਤੋਂ ਫੁਲਾਵਰ ਚੌਕ ਲ ਜਾ ਰਹੀ ਸੀ ਤਾਂ ਲੇਬਰ ਚੌਕ ਦੁੱਗਰੀ ਵਿੱਚ ਇੱਕ ਮੋਟਰਸਾਈਕਲ ਸਵਾਰ ਨੇ ਪਿੱਛੇ ਤੋਂ ਉਨ੍ਹਾਂ ਵਿੱਚ ਟੱਕਰ ਮਾਰੀ ਤੇ ਉਹ ਦੋਵੇਂ ਹੇਠਾਂ ਡਿੱਗ ਪਏ। ਇਸ ਮਗਰੋਂ ਮੋਟਰਸਾਈਕਲ ਚਾਲਕ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਸੀਤਾ ਦੇਵੀ ਦੀ ਕਮੀਜ਼ ਪਾੜ ਦਿੱਤੀ ਤੇ ਗਾਲਾਂ ਕੱਢੀਆਂ। ਉਥੇ ਮੌਜੂਦ ਲੋਕਾਂ ਨੇ ਸੀਤਾ ਦੇਵੀ ਨੂੰ ਹਸਪਤਾਲ ਪਹੁੰਚਾਇਆ। ਪੁਲੀਸ ਨੇ ਜਰਨੈਲ ਸਿੰਘ ਵਾਸੀ ਗੁਰੂ ਨਾਨਕ ਕਲੋਨੀ ਗਿੱਲ ਰੋਡ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement
×