ਨਾਬਾਲਗ ਨਾਲ ਜਬਰ-ਜਨਾਹ ਦਾ ਕੇਸ ਦਰਜ; ਮੁਲਜ਼ਮ ਫਰਾਰ
ਇਥੇ ਨਾਬਾਲਗ ਲੜਕੀ ਦੀ ਮਾਂ ਦੇ ਬਿਆਨਾਂ ’ਤੇ ਥਾਣਾ ਦਾਖਾ ਦੀ ਪੁਲੀਸ ਨੇ ਇਕ ਲੜਕੇ ਖ਼ਿਲਾਫ਼ ਜਬਰ -ਜਨਾਹ ਦਾ ਕੇਸ ਦਰਜ ਕੀਤਾ ਹੈ। ਲੜਕੇ ’ਤੇ ਦੋਸ਼ ਹੈ ਕਿ ਉਹ 17 ਸਾਲਾਂ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋਂ...
Advertisement
ਇਥੇ ਨਾਬਾਲਗ ਲੜਕੀ ਦੀ ਮਾਂ ਦੇ ਬਿਆਨਾਂ ’ਤੇ ਥਾਣਾ ਦਾਖਾ ਦੀ ਪੁਲੀਸ ਨੇ ਇਕ ਲੜਕੇ ਖ਼ਿਲਾਫ਼ ਜਬਰ -ਜਨਾਹ ਦਾ ਕੇਸ ਦਰਜ ਕੀਤਾ ਹੈ। ਲੜਕੇ ’ਤੇ ਦੋਸ਼ ਹੈ ਕਿ ਉਹ 17 ਸਾਲਾਂ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋਂ ਲੈ ਗਿਆ ਤੇ ਲੁਧਿਆਣਾ ’ਚ ਕਿਸੇ ਹੋਟਲ ਲਿਜਾ ਕੇ ਜਬਰ-ਜਨਾਹ ਕੀਤਾ। ਜਦੋਂ ਲੜਕੀ ਨੇ ਵਿਆਹ ਦੀ ਗੱਲ ਕੀਤੀ ਤਾ ਉਸ ਨੇ ਲੜਕੀ ਦੀ ਕੁੱਟਮਾਰ ਕੀਤੀ ਤੇ ਉਸ ਨੂੰ ਲੁਧਿਆਣਾ ’ਚ ਹੀ ਛੱਡ ਕੇ ਖ਼ੁਦ ਚਲਾ ਗਿਆ। ਇਸ ਮਗਰੋਂ ਲੜਕੀ ਨੇ ਕਿਸੇ ਤੋਂ ਫੋਨ ਲੈ ਕੇ ਘਰੇ ਸੰਪਰਕ ਕੀਤਾ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਮਨੂ ਸ਼ਾਹ ਵਾਸੀ ਬਾੜੇਵਾਲ ਵਜੋਂ ਹੋਈ ਹੈ ਜੋ ਇਸ ਵੇਲੇ ਫਰਾਰ ਹੈ ਤੇ ਪੁਲੀਸ ਉਸ ਦੀ ਭਾਲ ਕਰ ਰਹੀ ਹੈ।
Advertisement
Advertisement
Advertisement
×