ਨਾਬਾਲਗ ਨੂੰ ਵਰਗਲਾਉਣ ਦੇ ਦੋਸ਼ ਹੇਠ ਕੇਸ ਦਰਜ
ਇੱਥੋਂ ਨੇੜਲੇ ਪਿੰਡ ਦੀ ਨਾਬਾਲਗ ਲੜਕੀ ਨੂੰ ਪਿੰਡ ਰਾਮਗੜ੍ਹ ਭੁੱਲਰ ਦਾ ਲੜਕਾ ਵਰਗਲਾ ਕੇ ਲੈ ਗਿਆ ਹੈ। ਲੜਕੀ ਦੀ ਮਾਂ ਨੇ ਪੁਲੀਸ ਕੋਲ ਬਿਆਨ ਦਰਜ ਕਰਵਾ ਕੇ ਲੜਕੀ ਦੀ ਭਾਲ ਅਤੇ ਕਥਿਤ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।...
Advertisement
ਇੱਥੋਂ ਨੇੜਲੇ ਪਿੰਡ ਦੀ ਨਾਬਾਲਗ ਲੜਕੀ ਨੂੰ ਪਿੰਡ ਰਾਮਗੜ੍ਹ ਭੁੱਲਰ ਦਾ ਲੜਕਾ ਵਰਗਲਾ ਕੇ ਲੈ ਗਿਆ ਹੈ। ਲੜਕੀ ਦੀ ਮਾਂ ਨੇ ਪੁਲੀਸ ਕੋਲ ਬਿਆਨ ਦਰਜ ਕਰਵਾ ਕੇ ਲੜਕੀ ਦੀ ਭਾਲ ਅਤੇ ਕਥਿਤ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਲੜਕੀ ਦੀ ਮਾਂ ਬਲਵੀਰ ਕੌਰ ਅਤੇ ਮਾਮਲੇ ਦੇ ਪੜਤਾਲੀ ਅਫ਼ਸਰ ਸਹਾਇਕ ਸਬ-ਇੰਸਪੈਕਟਰ ਬਲਰਾਜ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਦੋ ਲੜਕੀਆਂ ਆਪਣੇ ਸਕੂਟਰ ’ਤੇ ਰੋਜ਼ਾਨਾ ਜਗਰਾਉਂ ਆਉਂਦੀਆਂ ਸਨ। ਇਨ੍ਹਾਂ ਵਿੱਚੋਂ ਵੱਡੀ ਲੜਕੀ ਆਪਣੀ ਛੋਟੀ ਭੈਣ ਨੂੰ ਸਕੂਲ ਛੱਡ ਕੇ ਆਪ ਡਿਊਟੀ ’ਤੇ ਚਲੀ ਜਾਂਦੀ ਸੀ ਅਤੇ ਸ਼ਾਮ ਨੂੰ ਵਾਪਸੀ ’ਤੇ ਦੋਵੇਂ ਭੈਣਾਂ ਸਕੂਟਰ ’ਤੇ ਹੀ ਪਿੰਡ ਚਲੇ ਜਾਂਦੀਆਂ ਸਨ। ਲੰਘੀ 16 ਜੁਲਾਈ ਨੂੰ ਦੋਵੇਂ ਭੈਣਾਂ ਜਗਰਾਉਂ ਆਈਆਂ ਤੇ ਛੋਟੀ ਭੈਣ ਨੂੰ ਛੱਡ ਕੇ ਵੱਡੀ ਭੈਣ ਆਪਣੇ ਕੰਮ ’ਤੇ ਚਲੀ ਗਈ, ਪਰ ਦਿਨ ਵੇਲੇ ਕਰੀਬ 10 ਵਜੇ ਛੋਟੀ ਲੜਕੀ ਦੇ ਸਕੂਲ ਵਿੱਚੋਂ ਉਸਦੀ ਮਾਂ ਨੂੰ ਲੜਕੀ ਦੇ ਸਕੂਲ ਨਾ ਪਹੁੰਚਣ ਦਾ ਫੋਨ ਆ ਗਿਆ। ਉਨ੍ਹਾਂ ਲੜਕੀ ਦੀ ਆਪਣੀਆਂ ਰਿਸ਼ਤੇਦਾਰੀਆਂ ’ਚ ਭਾਲ ਕੀਤੀ, ਪਰ ਕੋਈ ਸੁਰਾਗ ਨਹੀਂ ਲੱਗਾ। ਲੜਕੀ ਦੀ ਮਾਂ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਛੋਟੀ ਲੜਕੀ ਅਜੇ ਨਾਬਾਲਿਗ ਹੈ। ਉਸ ਨੇ ਦੋਸ਼ ਲਾਇਆ ਕਿ ਉਸਦੀ ਧੀ ਨੂੰ ਜਸਕਰਨ ਸਿੰਘ ਵਾਸੀ ਪਿੰਡ ਰਾਮਗੜ੍ਹ ਭੁੱਲਰ ਵਰਗਲਾ ਕੇ ਲੈ ਗਿਆ ਹੈ। ਪੁਲੀਸ ਨੇ ਮੁਲਜ਼ਮ ਖਿਲਾਫ਼ ਕੇਸ ਦਰਜ ਕਰਨ ਉਪਰੰਤ ਦੋਵਾਂ ਦੀ ਭਾਲ ਆਰੰਭ ਕਰ ਦਿੱਤੀ ਹੈ।
Advertisement
Advertisement