ਧੋਖਾਧੜੀ ਦੇ ਦੋਸ਼ ਹੇਠ ਦੋ ਖ਼ਿਲਾਫ਼ ਕੇਸ ਦਰਜ
ਥਾਣਾ ਜੋਧੇਵਾਲ ਦੀ ਪੁਲੀਸ ਨੇ ਦੋ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਜਿਨ੍ਹਾਂ ਵੱਲੋਂ ਵਪਾਰ ਦੇ ਮਾਮਲੇ ਵਿੱਚ ਲੱਖਾਂ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਮੈਸਰਜ਼ ਰੋਕਸੀ ਫੈਬਰਿਕਸ ਅਨੰਦ ਪੁਰੀ ਕਾਲੀ ਸੜਕ ਦੇ ਮਾਲਕ ਪੁਨੀਤ ਬਾਂਸਲ ਨੇ...
Advertisement
ਥਾਣਾ ਜੋਧੇਵਾਲ ਦੀ ਪੁਲੀਸ ਨੇ ਦੋ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਜਿਨ੍ਹਾਂ ਵੱਲੋਂ ਵਪਾਰ ਦੇ ਮਾਮਲੇ ਵਿੱਚ ਲੱਖਾਂ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਮੈਸਰਜ਼ ਰੋਕਸੀ ਫੈਬਰਿਕਸ ਅਨੰਦ ਪੁਰੀ ਕਾਲੀ ਸੜਕ ਦੇ ਮਾਲਕ ਪੁਨੀਤ ਬਾਂਸਲ ਨੇ ਦੱਸਿਆ ਹੈ ਕਿ ਅਨਿਲ ਬਾਂਸਲ ਅਤੇ ਉਸ ਦੇ ਭਰਾ ਲਵੀਸ਼ ਬਾਂਸਲ ਵਾਸੀ ਮਧੂਬਨ ਇੰਕਲੇਵ ਬਾੜ੍ਹੇਵਾਲ ਰੋਡ ਨੇ ਉਸ ਦੀ ਕੰਪਨੀ ਤੋਂ ਵੱਖ-ਵੱਖ ਸਮੇਂ ’ਤੇ 26 ਲੱਖ 9 ਹਜ਼ਾਰ 569 ਰੁਪਏ ਦਾ ਕੱਪੜਾ ਖਰੀਦ ਕੇ ਉਸ ਦੀ ਰਕਮ ਅਦਾ ਨਹੀਂ ਕੀਤੀ ਅਤੇ ਉਸ ਵੱਲੋਂ ਪੈਸੇ ਮੰਗਣ ’ਤੇ ਜਾਨੋਂ ਮਰਨ ਦੀਆਂ ਧਮਕੀਆਂ ਦਿੱਤੀਆਂ ਹਨ। ਇਸ ਦੌਰਾਨ ਪੀੜਤ ਨੇ ਪੈਸਾ ਵਾਪਸ ਕਰਵਾਉਣ ਦੀ ਮੰਗ ਕੀਤੀ ਹੈ। ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਹੈ ਕਿ ਦੋਹਾਂ ਭਰਾਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement
×

