ਮਾਲ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਤਿੰਨ ਖ਼ਿਲਾਫ਼ ਕੇਸ ਦਰਜ
ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਦੋ ਟਰੱਕ ਡਰਾਈਵਰਾਂ ਸਣੇ ਤਿੰਨ ਜਣਿਆਂ ਖ਼ਿਲਾਫ਼ ਟਰੱਕਾਂ ਵਿੱਚ ਭੇਜਿਆ ਮਾਲ ਖ਼ੁਰਦ-ਬੁਰਦ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਤਿਰਸ਼ ਕਾਰਪੋਰੇਸ਼ਨ ਕੰਪਨੀ ਦੇ ਜਨਰਲ ਮੈਨੇਜਰ ਰਜਨੀਸ਼ ਗੁਲਾਟੀ ਵਾਸੀ ਰਾਜਗੁਰੂ ਨਗਰ ਵੱਲੋਂ ਮਨੋਜ ਕੁਮਾਰ...
Advertisement
ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਦੋ ਟਰੱਕ ਡਰਾਈਵਰਾਂ ਸਣੇ ਤਿੰਨ ਜਣਿਆਂ ਖ਼ਿਲਾਫ਼ ਟਰੱਕਾਂ ਵਿੱਚ ਭੇਜਿਆ ਮਾਲ ਖ਼ੁਰਦ-ਬੁਰਦ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਤਿਰਸ਼ ਕਾਰਪੋਰੇਸ਼ਨ ਕੰਪਨੀ ਦੇ ਜਨਰਲ ਮੈਨੇਜਰ ਰਜਨੀਸ਼ ਗੁਲਾਟੀ ਵਾਸੀ ਰਾਜਗੁਰੂ ਨਗਰ ਵੱਲੋਂ ਮਨੋਜ ਕੁਮਾਰ ਗਰਗ ਮਾਲਕ ਦਿੱਲੀ ਪੰਜਾਬ ਰੋਡ ਕੈਰੀਅਰ ਟਰਾਂਸਪੋਰਟ ਕੰਪਨੀ ਵੱਲੋਂ 79 ਹਜ਼ਾਰ 110 ਕਿਲੋ ਸਕਰੈਪ ਮਾਲ ਲੋਹਾ ਦੋ ਗੱਡੀਆਂ ਵਿੱਚ ਦਿੱਲੀ ਤੋਂ ਲੁਧਿਆਣਾ ਮੰਗਵਾਇਆ ਗਿਆ ਸੀ ਜਿਸ ਵਿੱਚੋਂ ਉਕਤ ਟਰੱਕ ਚਾਲਕਾ ਨੇ ਕ੍ਰਮਵਾਰ 2760 ਤੇ 1244 ਕਿੱਲੋ ਲੋਹਾ ਸਕਰੈਪ ਖੁਰਦ -ਬੁਰਦ ਕੀਤਾ ਗਿਆ ਜਿਸ ਕਾਰਨ ਗੱਡੀਆਂ ਵਿੱਚੋਂ ਇੰਨਾ ਮਾਲ ਘੱਟ ਨਿਕਲਿਆ। ਥਾਣੇਦਾਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਮਨੋਜ ਕੁਮਾਰ ਵਾਸੀ ਚੀਕਾ ਗੂਹਲਾ ਕੈਂਥਲ, ਡਰਾਈਵਰ ਸ਼ਿਵਮ ਵਾਸੀ ਲੁਧਿਆਣਾ ਅਤੇ ਇੱਕ ਹੋਰ ਅਣਪਛਾਤੇ ਡਰਾਈਵਰ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement
×