ਢਾਬੇ ਦੇ ਬਾਹਰ ਫਾਇਰਿੰਗ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ
ਡੇਹਲੋਂ ਦੇ ਮਾਲੇਰਕੋਟਲਾ ਰੋਡ ’ਤੇ ਸਥਿਤ ਗ੍ਰੀਨ ਵੁੱਡ ਢਾਬੇ ਦੀ ਪਾਰਕਿੰਗ ਵਿੱਚ ਕੇਕ ਕੱਟਦੇ ਸਮੇਂ ਕਾਰ ਸਵਾਰਾਂ ਨੇ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ। ਪਟਾਕੇ ਚਲਾਉਂਦੇ ਹੋਏ ਅਚਾਨਕ ਹੀ ਉਨ੍ਹਾਂ ਨੇ ਪਿਸਤੌਲ ਕੱਢੀ ਅਤੇ ਗੋਲੀਆਂ ਚਲਾ ਦਿੱਤੀਆਂ। ਮੁਲਜ਼ਮਾਂ ਵੱਲੋਂ ਦੋ ਗੋਲੀਆਂ...
ਡੇਹਲੋਂ ਦੇ ਮਾਲੇਰਕੋਟਲਾ ਰੋਡ ’ਤੇ ਸਥਿਤ ਗ੍ਰੀਨ ਵੁੱਡ ਢਾਬੇ ਦੀ ਪਾਰਕਿੰਗ ਵਿੱਚ ਕੇਕ ਕੱਟਦੇ ਸਮੇਂ ਕਾਰ ਸਵਾਰਾਂ ਨੇ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ। ਪਟਾਕੇ ਚਲਾਉਂਦੇ ਹੋਏ ਅਚਾਨਕ ਹੀ ਉਨ੍ਹਾਂ ਨੇ ਪਿਸਤੌਲ ਕੱਢੀ ਅਤੇ ਗੋਲੀਆਂ ਚਲਾ ਦਿੱਤੀਆਂ। ਮੁਲਜ਼ਮਾਂ ਵੱਲੋਂ ਦੋ ਗੋਲੀਆਂ ਚਲਾਈਆਂ ਗਈਆਂ, ਜਿਸ ਨਾਲ ਢਾਬੇ ਵਿੱਚ ਦਹਿਸ਼ਤ ਫੈਲ ਗਈ। ਜਦੋਂ ਢਾਬੇ ਦੇ ਬਾਹਰ ਡਿਊਟੀ ’ਤੇ ਤਾਇਨਾਤ ਬਾਊਂਸਰ ਨੇ ਡਰਾਈਵਰਾਂ ਨੂੰ ਰੋਕਿਆ ਤਾਂ ਉਹ ਉਸ ਨੂੰ ਧਮਕੀਆਂ ਦੇ ਕੇ ਭੱਜ ਗਏ। ਬਾਊਂਸਰ ਨੇ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ। ਗੋਲੀਆਂ ਚੱਲਣ ਦੀ ਰਿਪੋਰਟ ਮਿਲਣ ਤੋਂ ਬਾਅਦ ਡੇਹਲੋਂ ਪੁਲੀਸ ਸਟੇਸ਼ਨ ਦੀ ਪੁਲੀਸ ਮੌਕੇ ’ਤੇ ਪਹੁੰਚੀ। ਸਿਆਦ ਪਿੰਡ ਦੇ ਰਹਿਣ ਵਾਲੇ ਬਾਊਂਸਰ ਤਨਵੀਰ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਦੋ ਪੁਰਸ਼ਾਂ ਅਤੇ ਚਾਰ ਔਰਤਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਤਨਵੀਰ ਦੁਆਰਾ ਨੋਟ ਕੀਤੇ ਗਏ ਵਾਹਨ ਨੰਬਰ ਵੀ ਪੁਲੀਸ ਨੂੰ ਦਿੱਤੇ ਗਏ ਹਨ। ਤਨਵੀਰ ਸਿੰਘ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਨੁਸਾਰ 22 ਅਕਤੂਬਰ ਦੀ ਦੇਰ ਰਾਤ ਉਹ ਢਾਬੇ ਦੇ ਬਾਹਰ ਪਾਰਕਿੰਗ ਵਿੱਚ ਖੜ੍ਹਾ ਆਪਣੀ ਡਿਊਟੀ ਨਿਭਾ ਰਿਹਾ ਸੀ। ਇੱਕ ਵਰਨਾ ਕਾਰ ਅਤੇ ਇੱਕ ਸਕਾਰਪੀਓ ਕਾਰ ਦੋ ਪੁਰਸ਼, ਚਾਰ ਔਰਤਾਂ ਤੇ ਇੱਕ ਬੱਚੇ ਨੂੰ ਲੈ ਕੇ ਆਈ। ਉਨ੍ਹਾਂ ਨੇ ਪਾਰਕਿੰਗ ਵਿੱਚ ਕੇਕ ਕੱਟਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਅਚਾਨਕ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ। ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਇੱਕ ਵਿਅਕਤੀ ਨੇ ਪਿਸਤੌਲ ਕੱਢੀ ਅਤੇ ਹਵਾ ਵਿੱਚ ਦੋ ਗੋਲੀਆਂ ਚਲਾਈਆਂ। ਇਸ ਦੌਰਾਨ ਕਾਰ ਚਾਲਕ ਆਪਣੀਆਂ ਕਾਰਾਂ ਲੈ ਕੇ ਮਾਲੇਰਕੋਟਲਾ ਵੱਲ ਭੱਜ ਗਏ। ਪੁਲੀਸ ਨੇ ਫਿਲਹਾਲ ਕੇਸ ਦਰਜ ਕਰ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

