ਕੁੱਟਮਾਰ ਦੇ ਦੋਸ਼ ਹੇਠ ਸੱਤ ਖ਼ਿਲਾਫ਼ ਕੇਸ ਦਰਜ
ਪੁਲੀਸ ਵੱਲੋਂ ਲੜਾਈ, ਝਗੜਾ ਅਤੇ ਕੁੱਟਮਾਰ ਦੇ ਦੋਸ਼ਾਂ ਹੇਠ ਲੜਕੀ ਸਣੇ ਸੱਤ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਥਾਣਾ ਦਰੇਸੀ ਦੀ ਪੁਲੀਸ ਨੂੰ ਅਭਿਸ਼ੇਕ ਕੁਮਾਰ ਵਾਸੀ ਚੰਦਰ ਲੋਕ ਕਲੋਨੀ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਘਰ ਜਾ ਰਿਹਾ ਸੀ...
ਪੁਲੀਸ ਵੱਲੋਂ ਲੜਾਈ, ਝਗੜਾ ਅਤੇ ਕੁੱਟਮਾਰ ਦੇ ਦੋਸ਼ਾਂ ਹੇਠ ਲੜਕੀ ਸਣੇ ਸੱਤ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਥਾਣਾ ਦਰੇਸੀ ਦੀ ਪੁਲੀਸ ਨੂੰ ਅਭਿਸ਼ੇਕ ਕੁਮਾਰ ਵਾਸੀ ਚੰਦਰ ਲੋਕ ਕਲੋਨੀ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਘਰ ਜਾ ਰਿਹਾ ਸੀ ਤਾਂ ਪਾਮ ਗਾਰਡਨ ਹੋਟਲ ਨੇੜੇ ਮੋਟਰਸਾਈਕਲ ਸਵਾਰ ਤਿੰਨ ਲੜਕਿਆਂ ਨੇ ਘੇਰ ਲਿਆ ਤੇ ਉਸ ਦੀ ਕੁੱਟਮਾਰ ਕੀਤੀ। ਉਸ ਨੇ ਦੋਸ਼ ਲਾਇਆ ਕਿ ਇਹ ਹਮਲਾ ਪ੍ਰੇਰਨਾ ਮਹਿਰਾ ਵਾਸੀ ਨਿਊ ਕੁੰਦਨਪੁਰੀ ਸਿਵਲ ਲਾਈਨ ਨੇ ਕਰਵਾਇਆ ਹੈ। ਪੁਲੀਸ ਨੇ ਪ੍ਰੇਰਨਾ ਮਹਿਰਾ ਸਣੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਥਾਣਾ ਹੈਬੋਵਾਲ ਦੀ ਪੁਲੀਸ ਨੂੰ ਗਰੀਨ ਐਵੀਨਿਯੂ ਐਕਸਟੈਨਸ਼ਨ ਬਲੌਕੀ ਰੋਡ ਹੈਬੋਵਾਲ ਕਲਾਂ ਵਾਸੀ ਅਕਾਕਸਾਂ ਪੁੰਜ ਪਤਨੀ ਤਰੁਣ ਪੁੰਜ ਨੇ ਦੱਸਿਆ ਹੈ ਕਿ ਉਹ ਆਪਣੇ ਪਤੀ ਨਾਲ ਅੰਕਿਤ ਵਾਸੀ ਦੁਰਗਾਪੁਰੀ ਦੇ ਘਰ ਉਧਾਰ ਦਿੱਤੇ ਪੈਸੇ ਵਾਪਸ ਲੈਣ ਗਈ ਤਾਂ ਅੰਕਿਤ ਨੇ ਦੋ ਜਣਿਆਂ ਨਾਲ ਰਲ ਕੇ ਉਨ੍ਹਾਂ ਦੀ ਕੁੱਟਮਾਰ ਕੀਤੀ। ਪੁਲੀਸ ਨੇ ਅੰਕਿਤ, ਓਮ ਕਨਵਰ ਹੈਬੋਵਾਲ ਕਲਾਂ ਤੇ ਵਿਸ਼ਾਲ ਖ਼ਿਲਾਫ਼ ਕੇਸ ਦਰਜ ਕੀਤਾ ਹੈ।