ਬਦਸਲੂਕੀ ਦੇ ਦੋਸ਼ ਹੇਠ ਪ੍ਰਿੰਸੀਪਲ ਖ਼ਿਲਾਫ਼ ਕੇਸ ਦਰਜ
ਥਾਣਾ ਹੈਬੋਵਾਲ ਦੀ ਪੁਲੀਸ ਨੇ ਇੱਕ ਵਿਅਕਤੀ ਦੀ ਸ਼ਿਕਾਇਤ ’ਤੇ ਨਿੱਜੀ ਸਕੂਲ ਦੀ ਪ੍ਰਿੰਸੀਪਲ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮਿੰਨੀ ਸਰਪੰਚ ਕਲੋਨੀ ਪਿੰਡ ਬੱਲੋਕੇ ਵਾਸੀ ਮੋਹਿਤ ਕੁਮਾਰ ਵਰਮਾ ਦੇ ਬੱਚੇ ਨਿਊ ਜੀਐਮਟੀ ਸੀਨੀਅਰ ਸੈਕੰਡਰੀ ਸਕੂਲ ਰਾਜਨ ਅਸਟੇਟ ਚੂਹੜਪੁਰ ਰੋਡ ਵਿੱਚ ਪੜ੍ਹਦੇ ਹਨ। ਦੋ ਦਿਨ ਪਹਿਲਾਂ ਜਦੋਂ ਉਸ ਦੀਆਂ ਦੋਵੇਂ ਲੜਕੀਆਂ ਸਵੇਰੇ ਸਕੂਲ ਗਈਆਂ ਤਾਂ ਸਕੂਲ ਵਾਲਿਆਂ ਨੇ ਛੋਟੀ ਲੜਕੀ ਨੂੰ ਸਕੂਲ ਦੇ ਗੇਟ ਅੰਦਰ ਦਾਖ਼ਲ ਕਰ ਲਿਆ ਜਦਕਿ ਵੱਡੀ ਲੜਕੀ ਨੂੰ ਅੰਦਰ ਨਹੀਂ ਜਾਣ ਦਿੱਤਾ ਅਤੇ ਇੱਕ ਪਾਸੇ ਖੜ੍ਹਾ ਕਰ ਦਿੱਤਾ ਜਿੱਥੇ ਪਹਿਲਾਂ ਹੀ 15/16 ਬੱਚੇ ਹੋਰ ਵੀ ਖੜ੍ਹੇ ਸਨ। ਅਗਲੇ ਦਿਨ ਜਦੋਂ ਉਸ ਆਪਣੀ ਪਤਨੀ ਰਜਨੀ ਆਨੰਦ ਸਮੇਤ ਸਕੂਲ ਜਾ ਕੇ ਪ੍ਰਿਸੀਪਲ ਨਾਲ ਇਸ ਬਾਰੇ ਗੱਲ ਕਰਨੀ ਚਾਹੀ ਤਾਂ ਪ੍ਰਿੰਸੀਪਲ ਨੇ ਉਸ ਦੀ ਪਤਨੀ ਨੂੰ ਘੇਰ ਕੇ ਧੱਕੇ ਮਾਰੇ ਅਤੇ ਸਕੂਲ ਤੋਂ ਬਾਹਰ ਕੱਢ ਦਿੱਤਾ। ਉਸ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆ ਵੀ ਦਿੱਤੀਆਂ ਗਈਆਂ। ਥਾਣੇਦਾਰ ਰਵੀ ਕੁਮਾਰ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਪ੍ਰਿੰਸੀਪਲ ਸ੍ਰੀਮਤੀ ਜਗਜੀਵ ਪਰਮਾਰ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।