ਬਰਿਆਨੀ ਬਣਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ
ਇਥੇ ਥਾਣਾ ਦਰੇਸੀ ਦੀ ਪੁਲੀਸ ਨੇ ਗਊ ਮਾਸ ਦੀ ਬਰਿਆਨੀ ਬਣਾ ਕੇ ਗਾਹਕਾਂ ਨੂੰ ਪਰੋਸਣ ਦੇ ਦੋਸ਼ ਹੇਠ ਦੋ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਥੇ ਨਿਊ ਸ਼ਿਵਪੁਰੀ ਸਥਿਤ ਸੰਤੋਖ ਨਗਰ ਵਾਸੀ ਹਰੀਸ਼ ਸ਼ਰਮਾ ਉਰਫ਼ ਬੋਬੀ ਸੈਕਟਰੀ...
ਇਥੇ ਥਾਣਾ ਦਰੇਸੀ ਦੀ ਪੁਲੀਸ ਨੇ ਗਊ ਮਾਸ ਦੀ ਬਰਿਆਨੀ ਬਣਾ ਕੇ ਗਾਹਕਾਂ ਨੂੰ ਪਰੋਸਣ ਦੇ ਦੋਸ਼ ਹੇਠ ਦੋ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਥੇ ਨਿਊ ਸ਼ਿਵਪੁਰੀ ਸਥਿਤ ਸੰਤੋਖ ਨਗਰ ਵਾਸੀ ਹਰੀਸ਼ ਸ਼ਰਮਾ ਉਰਫ਼ ਬੋਬੀ ਸੈਕਟਰੀ ਗਊ ਰਕਸ਼ਾ ਦਲ ਪੰਜਾਬ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ ਕਿ ਮੁਹੰਮਦ ਕੁਮਾਲ ਅਤੇ ਮੁਹੰਮਦ ਸ਼ੌਕਤ ਅਨਸਾਰੀ ਜੋ ਸੰਤੋਖ ਨਗਰ, ਗਲੀ ਨੰਬਰ 4 ਵਿੱਚ ‘ਦਿੱਲੀ ਦੀ ਮਸ਼ਹੂਰ ਬਰਿਆਨੀ’ ਨਾਮ ਦੀ ਦੁਕਾਨ ਚਲਾਉਂਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਵਿਅਕਤੀ ਗਊ ਮਾਸ ਖਰੀਦ ਕੇ ਉਸ ਦੀ ਬਰਿਆਨੀ ਬਣਾ ਕੇ ਗਾਹਕਾਂ ਨੂੰ ਵੇਚਦੇ ਹਨ। ਇਨ੍ਹਾਂ ਵੱਲੋਂ ਅਜਿਹਾ ਕਰਨ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਸਮਾਜ ਵਿੱਚ ਅਮਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ ਤਹਿਤ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਦੌਰਾਨ ਛਾਪੇ ਮਾਰ ਕੇ ਪੰਜ ਕਿਲੋ ਗਊ ਮੀਟ ਬਰਾਮਦ ਕੀਤਾ ਗਿਆ ਹੈ।

