ਵਿਆਹ ਦਾ ਝਾਂਸਾ ਦੇ ਕੇ ਵਰਗਉਣ ਦੇ ਦੋਸ਼ ਹੇਠ ਕੇਸ
ਮਾਛੀਵਾੜਾ ਪੁਲੀਸ ਨਾਬਾਲਗ ਲੜਕੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਦੇ ਦੋਸ਼ ਹੇਠ ਦੋ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਲੜਕੀ ਦੇ ਪਿਤਾ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਛੋਟੀ ਲੜਕੀ ਜੋ 8ਵੀਂ ’ਚ ਪੜ੍ਹਦੀ ਹੈ...
Advertisement
ਮਾਛੀਵਾੜਾ ਪੁਲੀਸ ਨਾਬਾਲਗ ਲੜਕੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਦੇ ਦੋਸ਼ ਹੇਠ ਦੋ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਲੜਕੀ ਦੇ ਪਿਤਾ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਛੋਟੀ ਲੜਕੀ ਜੋ 8ਵੀਂ ’ਚ ਪੜ੍ਹਦੀ ਹੈ ਬੀਤੇ ਕੱਲ੍ਹ ਘਰੋਂ ਸਕੂਲ ਲਈ ਗਈ ਸੀ ਪਰ ਘਰ ਨਹੀਂ ਪਰਤੀ। ਜਦੋਂ ਉਸ ਦੀ ਭਾਲ ਕੀਤੀ ਤਾਂ ਪਤਾ ਲੱਗਿਆ ਕਿ ਉਹ ਸਕੂਲ ਨਹੀਂ ਪਹੁੰਚੀ। ਮੁਹੱਲੇ ਦੇ ਕੈਮਰੇ ਤੋਂ ਪਤਾ ਲੱਗਿਆ ਕਿ ਲੜਕੀ ਆਪਣੀ ਇੱਕ ਸਹੇਲੀ ਨਾ ਜਾ ਰਹੀ ਸੀ ਤੇ ਦੋਵਾਂ ਨੇ ਸਕੂਲ ਬੈਗ ਟੰਗੇ ਹੋਏ ਸਨ। ਪਿਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਦੋ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement