ਪੰਚਾਇਤੀ ਜ਼ਮੀਨ ’ਤੇ ਕਬਜ਼ੇ ਦੇ ਦੋਸ਼ ਹੇਠ 13 ਖ਼ਿਲਾਫ਼ ਕੇਸ
ਗਰਾਮ ਪੰਚਾਇਤ ਗੱਗ ਕਲਾਂ ਦੀ ਕਬਜ਼ੇ ਹੇਠ ਜ਼ਮੀਨ ਨੂੰ ਛੁਡਵਾਉਣ ਮਗਰੋਂ ਵਿਭਾਗ ਵੱਲੋਂ ਲਗਾਈਆਂ ਗਈਆਂ ਬੁਰਜੀਆਂ ਪੁੱਟ ਕੇ ਮੁੜ 31 ਕਨਾਲ 3 ਮਰਲੇ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ਹੇ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਚਾਰ ਔਰਤਾਂ ਸਮੇਤ...
Advertisement
ਗਰਾਮ ਪੰਚਾਇਤ ਗੱਗ ਕਲਾਂ ਦੀ ਕਬਜ਼ੇ ਹੇਠ ਜ਼ਮੀਨ ਨੂੰ ਛੁਡਵਾਉਣ ਮਗਰੋਂ ਵਿਭਾਗ ਵੱਲੋਂ ਲਗਾਈਆਂ ਗਈਆਂ ਬੁਰਜੀਆਂ ਪੁੱਟ ਕੇ ਮੁੜ 31 ਕਨਾਲ 3 ਮਰਲੇ ਜ਼ਮੀਨ ’ਤੇ ਕਬਜ਼ਾ ਕਰਨ ਦੇ ਦੋਸ਼ ਹੇ ਅੱਜ ਬਲਾਕ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਚਾਰ ਔਰਤਾਂ ਸਮੇਤ 13 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪਹਿਲਾਂ ਗੱਗ ਕਲਾਂ ਪੰਚਾਇਤ ਤੇ ਬੀਡੀਪੀਓ ਸਿੱਧਵਾਂ ਬੇਟ ਨੇ ਸ਼ਿਕਾਇਤ ਕੀਤੀ ਸੀ ਤੇ ਅਦਾਲਤ ਨੇ ਫੈਸਲਾ ਪੰਚਾਇਤ ਦੇ ਹੱਕ ਵਿੱਚ ਸੁਣਾਇਆ ਸੀ। ਇਸ ਫ਼ੈਸਲੇ ਮਗਰੋਂ ਬੀਤੀ 9 ਜੁਲਾਈ ਨੂੰ ਵਿਭਾਗ ਨੇ ਕਬਜ਼ੇ ਹਟਾ ਕੇ ਨਿਸ਼ਾਨ ਬੁਰਜੀਆਂ ਆਦਿ ਲਾਈਆਂ ਸਨ ਪਰ ਅਗਲੇ ਹੀ ਦਿਨ ਮੁਲਜ਼ਮਾਂ ਨੇ ਇਹ ਬੁਰਜੀਆਂ ਪੁੱਟ ਕੇ ਮੁੜ ਕਬਜ਼ਾ ਕਰ ਲਿਆ। ਮੁਲਜ਼ਮਾਂ ਵਿੱਚ ਰਮਨਦੀਪ ਸਿੰਘ, ਤਰਸੇਮ ਸਿੰਘ, ਬਿੰਦਰ ਸਿੰਘ, ਹਰਬੰਸ ਸਿੰਘ, ਸੀਤਲ ਸਿੰਘ, ਮਦਨ ਸਿੰਘ, ਗਗਨਦੀਪ ਸਿੰਘ, ਆਸ਼ਾ ਰਾਣੀ, ਬਿਮਲਾ ਰਾਣੀ, ਮਹਿੰਦਰੋ ਰਾਣੀ, ਕ੍ਰਿਸ਼ਨਾ ਰਾਣੀ, ਮਨਜੀਤ ਸਿੰਘ ਤੇ ਮਨਜੀਤ ਸਿੰਘ ਸਾਰੇ ਵਾਸੀ ਹੁੱਜਰਾ ਸ਼ਾਮਲ ਹਨ।
Advertisement
Advertisement
×