DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੈਕਸ ਸਕੂਲ ਵਿੱਚ ਕਰੀਅਰ ਕਾਉਂਸਲਿੰਗ ਸੈਸ਼ਨ

ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਰੂਚੀਆਂ ਨਾਲ ਸਬੰਧਤ ਕਰੀਅਰ ਚੁਣਨ ਲਈ ਪ੍ਰੇਰਿਆ
  • fb
  • twitter
  • whatsapp
  • whatsapp
Advertisement

ਪੱਤਰ ਪ੍ਰੇਰਕ

ਸਮਰਾਲਾ, 14 ਜੁਲਾਈ

Advertisement

ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਸਮਰਾਲਾ ਵਿੱਚ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਦੇ ਸਲਾਂਘਾਯੋਗ ਯਤਨਾਂ ਸਦਕਾ, ਸੀਨੀਅਰ ਵਿੰਗ ਦੇ ਵਿਦਿਆਰਥੀਆਂ ਲਈ ਇੱਕ ਕਰੀਅਰ ਕਾਉਂਸਲਿੰਗ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਸਕੂਲ ਦੇ ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਭਾਰਤ ਅਤੇ ਵਿਦੇਸ਼ਾਂ ਵਿਚ ਸਕੂਲੀ ਪੜ੍ਹਾਈ ਕਰਨ ਤੋਂ ਬਾਅਦ ਸਫਲ ਕਰੀਅਰ ਨਾਲ ਸਬੰਧਿਤ ਪ੍ਰੋਗਰਾਮਾਂ ਦੀ ਜਾਣਕਾਰੀ ਦੇ ਕੇ ਉਨਾਂ ਨੂੰ ਭਵਿੱਖ ਵਿੱਚ ਆਪਣੀ ਰੂਚੀ ਅਨੁਸਾਰ ਆਪਣਾ ਕਰੀਅਰ ਚੁਣਨ ਤੇ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।

ਸੰਸਥਾ ਆਈਡੀਪੀ ਬਰਾਂਚ ਖੰਨਾ ਦੇ ਹੈੱਡ ਪ੍ਰਤੀਨਿਧ ਵਿਸ਼ਾਲ ਗੁਪਤਾ ਅਤੇ ਰਣਨੀਤੀਕ ਗਠਬੰਧਨ ਦੇ ਪ੍ਰਬੰਧਕ ਅੰਮ੍ਰਿਤਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਸਫਲ ਜੀਵਨ ਜਿਉਣ ਲਈ ਅਤੇ ਆਪਣੀ ਰੂਚੀ ਅਨੁਸਾਰ ਆਪਣਾ ਕਰੀਅਰ ਬਣਾਉਣ ਸਬੰਧੀ ਵਡਮੁੱਲੀ ਜਾਣਕਾਰੀ ਦਿੱਤੀ। ਬੱਚਿਆਂ ਨੇ ਆਪਣੀ ਰੂਚੀ ਨੂੰ ਮੁੱਖ ਰੱਖਦਿਆਂ ਅਕਾਦਮਿਕ ਪ੍ਰੋਫਾਈਲਾਂ ਸਬੰਧੀ ਸਵਾਲ ਪੁੱਛ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਵੀ ਕੀਤਾ। ਇਸ ਸੈਸ਼ਨ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਕਿਹਾ ਕਿ ਮੈਕਸ ਸਕੂਲ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਸਫ਼ਲਤਾ ਪੂਰਵਕ ਜੀਵਨ ਜਿਊਣ ਲਈ ਅਕਾਦਮਿਕ ਖੇਤਰ ਤੋਂ ਇਲਾਵਾ ਸੰਪੂਰਨ ਸਿੱਖਿਆ ਪ੍ਰਦਾਨ ਕਰਨ ਲਈ ਵਚਨਵੱਧ ਰਿਹਾ ਹੈ। ਇਸ ਸੈਸ਼ਨ ਦਾ ਉਦੇਸ਼ ਇਸੇ ਵਚਨਵੱਧਤਾ ਅਧੀਨ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਚੁਣੇ ਹੋਏ ਕਰੀਅਰ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਜਰੂਰੀ ਗਿਆਨ, ਹੁਨਰ ਅਤੇ ਸੂਝ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਇਸ ਕਰੀਅਰ ਕਾਉਂਸਲਿੰਗ ਸੈਸ਼ਨ ਨੂੰ ਸਫਲਤਾ ਪੂਰਵਕ ਨਪੇਰੇ ਚਾੜਨ ਲਈ ਆਈਡੀਪੀ ਸੰਸਥਾ ਦੇ ਵਿਸ਼ੇਸ਼ ਪ੍ਰਤੀਨਿਧ ਵਿਸ਼ਾਲ ਗੁਪਤਾ ਅਤੇ ਅੰਮ੍ਰਿਤਪਾਲ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਕਰੀਅਰ ਕਾਉਂਸਲਿੰਗ ਸੈਸ਼ਨ ਦੌਰਾਨ ਹਾਜ਼ਰ ਵਿਦਿਆਰਥੀ।
Advertisement
×