ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਾਰ ਸਵਾਰਾਂ ਵੱਲੋਂ ਹਵਾਈ ਫਾਇਰਿੰਗ; ਨੌਜਵਾਨ ਆਪਣੀ ਗੋਲੀ ਨਾਲ ਜ਼ਖ਼ਮੀ

ਪੁਲੀਸ ਵੱਲੋਂ ਤਿੰਨ ਨੌਜਵਾਨਾਂ ਖਿਲਾਫ਼ ਕੇਸ ਦਰਜ
Advertisement

ਥਾਣਾ ਡਿਵੀਜ਼ਨ ਨੰਬਰ 2 ਦੇ ਇਲਾਕੇ ਜੇਲ੍ਹ ਰੋਡ ਫੀਲਡ ਗੰਜ ਵਿੱਚ ਕਾਰ ਸਵਾਰਾਂ ਵੱਲੋਂ ਪਿਸਤੌਲਾਂ ਲਹਿਰਾ ਕੇ ਹਵਾਈ ਫਾਇਰਿੰਗ ਕਰਨ ਨਾਲ ਇੱਕ ਨੌਜਵਾਨ ਆਪਣੀ ਹੀ ਗੋਲੀ ਨਾਲ ਜ਼ਖ਼ਮੀ ਹੋ ਗਿਆ ਹੈ ਜਦਕਿ ਪੁਲੀਸ ਵੱਲੋਂ ਤਿੰਨ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਹੋਲਦਾਰ ਜਸਪਾਲ ਸਿੰਘ ਸਮੇਤ ਪੁਲੀਸ ਪਾਰਟੀ ਗਸ਼ਤ ਸਬੰਧੀ ਇਲਾਕੇ ਵਿੱਚ ਹਾਜ਼ਰ ਸੀ ਤਾਂ ਪਤਾ ਲੱਗਾ ਕਿ ਜਗਨਜੋਤ ਸਿੰਘ, ਅਕਸ਼ੇ ਕੁਮਾਰ ਅਤੇ ਅਮਨਦੀਪ ਸਿੰਘ ਖੁਰਾਣਾ ਆਪਣੀ ਕਾਰ ਮਰਸਡੀਜ਼ ਵਿੱਚ ਘੁੰਮ ਰਹੇ ਹਨ। ਅਮਨਦੀਪ ਸਿੰਘ ਖੁਰਾਣਾ ਕੋਲ ਗ਼ੈਰ ਲਾਇਸੈਂਸੀ ਰਿਵਾਲਵਰ ਅਤੇ ਜਗਨਜੋਤ ਸਿੰਘ ਕੋਲ ਪਿਸਤੌਲ ਸੀ। ਇਹ ਨੌਜਵਾਨ ਰਸਤੇ ਵਿੱਚ ਹਥਿਆਰ ਫੜ ਕੇ ਹਵਾ ਵਿੱਚ ਲਹਿਰਾ ਰਹੇ ਸਨ। ਇਸ ਦੌਰਾਨ ਜਗਨਜੋਤ ਸਿੰਘ ਨੇ ਆਪਣੇ ਪਿਸਤੌਲ ਤੋਂ ਇੱਕ ਹਵਾਈ ਫਾਇਰ ਕੀਤਾ, ਜੋ ਉਸ ਦੇ ਹੀ ਲੱਗਿਆ। ਇਸ ਕਾਰਵਾਈ ਦੌਰਾਨ ਇਲਾਕੇ ਵਿੱਚ ਦਹਿਸ਼ਤ ਅਤੇ ਡਰ ਦਾ ਮਾਹੌਲ ਬਣ ਗਿਆ। ਹੌਲਦਾਰ ਜਸਪਾਲ ਸਿੰਘ ਨੇ ਦੱਸਿਆ ਹੈ ਕਿ ਹਵਾਈ ਫਾਇਰ ਕਰਕੇ ਆਮ ਲੋਕਾ ਦਾ ਜਾਨ ਮਾਲ ਨੂੰ ਖ਼ਤਰੇ ਵਿੱਚ ਪਾਉਣ ਅਤੇ ਸ਼ਾਂਤੀ ਭੰਗ ਕਰਨ ਦੇ ਦੋਸ਼ ਤਹਿਤ ਪੁਲੀਸ ਵੱਲੋਂ ਜਗਨਜੋਤ ਸਿੰਘ ਵਾਸੀ ਬਸੰਤ ਸਿਟੀ, ਅਕਸ਼ੈ ਕੁਮਾਰ ਵਾਸੀ ਨਿਊ ਜਨਤਾ ਨਗਰ ਅਤੇ ਅਮਨਦੀਪ ਸਿੰਘ ਖੁਰਾਣਾ ਵਾਸੀ ਜੋਤੀ ਕਲੋਨੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement