ਸੜਕ ਹਾਦਸੇ ’ਚ ਕਾਰ ਸਵਾਰ ਹਲਾਕ
ਗੁਰਦੀਪ ਸਿੰਘ ਟੱਕਰ ਮਾਛੀਵਾੜਾ, 15 ਜੂਨ ਨੇੜਲੇ ਪਿੰਡ ਜੋਧਵਾਲ ਦੇ ਵਾਸੀ ਨੌਜਵਾਨ ਧੀਰਜ ਰਾਣਾ ਦੀ ਬੀਤੀ ਦੇਰ ਰਾਤ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਧੀਰਜ ਰਾਣਾ ਜੋ ਕਿ ਦੋਆਬਾ ਕਾਲਜ...
Advertisement
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 15 ਜੂਨ
Advertisement
ਨੇੜਲੇ ਪਿੰਡ ਜੋਧਵਾਲ ਦੇ ਵਾਸੀ ਨੌਜਵਾਨ ਧੀਰਜ ਰਾਣਾ ਦੀ ਬੀਤੀ ਦੇਰ ਰਾਤ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਧੀਰਜ ਰਾਣਾ ਜੋ ਕਿ ਦੋਆਬਾ ਕਾਲਜ ਖਰੜ ਵਿੱਚ ਕੰਟੀਨ ਚਲਾਉਂਦਾ ਸੀ। ਬੀਤੀ ਰਾਤ ਉਹ ਆਪਣੀ ਕਾਰ ਰਾਹੀਂ ਮਾਛੀਵਾੜਾ ਤੋਂ ਪਿੰਡ ਜੋਧਵਾਲ ਵੱਲ ਆ ਰਿਹਾ ਸੀ। ਇਸ ਦੌਰਾਨ ਪਿੰਡ ਲੁਬਾਣਗੜ੍ਹ ਨੇੜੇ ਇੱਕ ਟਰੈਕਟਰ ਨਾਲ ਉਸ ਦੀ ਕਾਰ ਦੀ ਸਿੱਧੀ ਟੱਕਰ ਹੋ ਗਈ। ਜ਼ਖ਼ਮੀ ਹਾਲਤ ਵਿਚ ਉਸ ਨੂੰ ਸਮਰਾਲਾ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਧੀਰਜ ਰਾਣਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪੁਲੀਸ ਵਲੋਂ ਟਰੈਕਟਰ ਚਾਲਕ ਹਰਜੀਤ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਧੀਰਜ ਰਾਣਾ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤਾ ਹੈ।
Advertisement
×