DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੁਸਤਕ ਮੇਲਾ: ਦਲਵੀਰ ਲੁਧਿਆਣਵੀ ਦਾ ਨਾਵਲ ‘ਜੁਝਾਰੂ’ ਰਿਲੀਜ਼

ਸਰਦਾਰਾ ਜੌਹਲ ਵੱਲੋਂ ਵੱਧ ਤੋਂ ਵੱਧ ਕਿਤਾਬਾਂ ਪਡ਼੍ਹਨ ’ਤੇ ਜ਼ੋਰ

  • fb
  • twitter
  • whatsapp
  • whatsapp
featured-img featured-img
ਦਲਵੀਰ ਲੁਧਿਆਣਵੀ ਦਾ ਨਾਵਲ ‘ਜੁਝਾਰੂ’ ਰਿਲੀਜ਼ ਕਰਦੇ ਹੋਏ ਪਤਵੰਤੇ।
Advertisement
ਪੰਜਾਬੀ ਸਾਹਿਤ ਅਕਾਦਮੀ ਦੇ ਪੰਜਾਬੀ ਭਵਨ ਵਿੱਚ ‘ਪੁਸਤਕ ਮੇਲਾ ਅਤੇ ਸਾਹਿਤ ਉਤਸਵ-2025’ ਸਮਾਗਮ ਦੌਰਾਨ ਦਲਵੀਰ ਸਿੰਘ ਲੁਧਿਆਣਵੀ ਦਾ ਨਾਵਲ ‘ਜੁਝਾਰੂ’ ਰਿਲੀਜ਼ ਕੀਤਾ ਗਿਆ। ਨਾਵਲ ਰਿਲੀਜ਼ ਕਰਨ ਦੀ ਰਸਮ ਡਾ. ਸਰਦਾਰਾ ਸਿੰਘ ਜੌਹਲ, ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਪ੍ਰੋ. ਰਵਿੰਦਰ ਭੱਠਲ, ਡਾ. ਸੁਖਦੇਵ ਸਿੰਘ ਸਿਰਸਾ, ਸਵਰਨ ਸਿੰਘ ਵਿਰਕ, ਹਰਦੇਵ ਵਿਰਕ, ਡਾ. ਗੁਰਇਕਬਾਲ ਸਿੰਘ, ਤ੍ਰੈਲੋਚਨ ਲੋਚੀ, ਜੰਗ ਬਹਾਦਰ ਗੋਇਲ ਅਤੇ ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਨਿਭਾਈ।

ਇਸ ਮੌਕੇ ਡਾ. ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਵੱਧ ਤੋਂ ਵੱਧ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਹਰ ਕਿਤਾਬ ਵਿਚੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ। ਨਾਵਲ ‘ਜੁਝਾਰੂ’ ਵਿਚਲਾ ਹਰੇਕ ਪਾਤਰ ਜ਼ਿੰਦਗੀ ਨੂੰ ਚੰਗੇਰਾ ਤੇ ਸੇਧਿਤ ਬਣਾਉਣ ਪ੍ਰਤੀ ਸੰਘਰਸ਼ਸ਼ੀਲ ਹੈ। ਜੰਗ ਬਹਾਦਰ ਗੋਇਲ ਨੇ ਕਿਹਾ ਕਿ ਕਿਤਾਬ ਖੋਲ੍ਹਦਿਆਂ ਹੀ ਪਾਠਕ ਹੋਰ ਸੰਸਾਰ ਵਿੱਚ ਪਹੁੰਚ ਜਾਂਦਾ ਹੈ। ‘ਜੁਝਾਰੂ’ ਨਾਵਲ ਕਰਮਸ਼ੀਲ ਬੱਚਿਆਂ ਦੀ ਗਾਥਾ ਹੈ। ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਇਹ ਨਾਵਲ ਨਵੀਂ ਪੀੜ੍ਹੀ ਦੇ ਰਾਹਾਂ ਵਿਚ ਸੁਚੇਤਤਾ ਦੇ ਬੀਜ ਬੀਜਦਾ ਹੋਇਆ ਜੀਵਨ-ਪੱਧਰ ਨੂੰ ਉੱਚਾ ਕਰਦਾ ਹੈ, ਜਿਸ ਲਈ ਨਾਵਲਕਾਰ ਵਧਾਈ ਦਾ ਪਾਤਰ ਹੈ। ਡਾ. ਪੰਧੇਰ ਨੇ ਕਿਹਾ ਕਿ ਗਿਆਨਮਈ ਤੇ ਸਮਾਜ ਸੁਧਾਰਕ ਆਸ਼ੇ ਵਾਲਾ ਇਹ ਨਾਵਲ ਪਾਠਕਾਂ ਨੂੰ ਮਾਨਵਵਾਦੀ ਹੋਣ ਦੀ ਪ੍ਰੇਰਨਾ ਦਿੰਦਾ ਹੈ। ਤ੍ਰੈਲੋਚਨ ਲੋਚੀ ਨੇ ਕਿਹਾ ਕਿ ‘ਜੁਝਾਰੂ’ ਨਾਵਲ ਸੱਜਰੇ ਗੁਲਾਬ ਵਾਂਗ ਹੈ, ਜਿਸ ਨੂੰ ਪਾਠਕ ਵਾਰ-ਵਾਰ ਪੜ੍ਹਨਗੇ। ਡਾ. ਸਿਰਸਾ ਨੇ ਕਿਹਾ ਕਿ ‘ਜੁਝਾਰੂ’ ਨਾਵਲ ‘ਮਾਨਸ ਜਾਤ’ ਇਕ ਸਮਝਣ ਦੇ ਵਾਕ ’ਤੇ ਖਰਾ ਉਤਰਦਾ ਹੈ। ਦਲਵੀਰ ਸਿੰਘ ਲੁਧਿਆਣਵੀ ਨੇ ਵੀ ਨਾਵਲ ’ਤੇ ਆਪਣੇ ਵਿਚਾਰ ਵੀ ਰੱਖੇ।

Advertisement

Advertisement
Advertisement
×